ਫ਼ਾਹਿਯਾਨ ਇਕ ਚੀਨੀ ਯਾਤਰੀ ਸੀ। ਉਹ ਪਿੰਗਯਾਂਗ ਦਾ ਵਸਨੀਕ ਸੀ, ਜੋ ਅਜੋਕੇ ਸ਼ਾਂਸੀ ਸੂਬੇ ਵਿੱਚ ਹੈ। ਉਸ ਨੇ ਛੋਟੀ ਉਮਰ ਵਿਚ ਹੀ ਸੰਨਿਆਸ ਲੈ ਲਿਆ ਸੀ। ਉਸਨੇ ਆਪਣਾ ਜੀਵਨ ਬੁੱਧ ਧਰਮ ਦੇ ਆਦਰਸ਼ਾਂ ਦਾ ਪਾਲਣ ਅਤੇ ਪ੍ਰਚਾਰ ਕਰਨ ਵਿੱਚ ਬਿਤਾਇਆ। ਚੰਦਰਗੁਪਤ ਦੂਜੇ ਦੇ ਰਾਜ ਵਿੱਚ ਵਿੱਚ ਉਹ ਭਾਰਤ ਆਇਆ। ਜਦੋਂ ਉਹ ਯਾਤਰਾ ਲਈ ਤੁਰਿਆ ਤਾਂ ਕਾਫ਼ੀ ਸਾਥੀ ਉਸ ਨਾਲ ਸਨ ਪਰ ਕਠਿਨ ਰਸਤਿਆਂ ਅਤੇ ਪਰਬਤਾਂ ਨੂੰ ਪਾਰ ਕਰਨ ਵਿੱਚ ਕਈ ਸਾਥੀ ਉਸ ਨੂੰ ਛੱਡ ਕੇ ਵਾਪਸ ਚਲੇ ਗਏ।ਫ਼ਾਹਿਯਾਨ ਨਾਲ ਸਿਰਫ਼ ਇਕ ਸਾਥੀ ਤਾਓ ਚੇਂਗ ਰਹਿ ਗਿਆ।
ਉਸਨੇ ਭਾਰਤ ਦੇ ਵੱਖ ਵੱਖ ਨਗਰਾਂ ਅਤੇ ਬੋਧੀ ਤੀਰਥ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ ਲਈ ਉਸਨੂੰ 15 ਸਾਲ ਲੱਗੇ। ਭਾਵੇਂ ਉਹ ਬੋਧੀ ਗਿਆਨ ਇਕੱਠਾ ਕਰਨ ਆਇਆ ਸੀ ਪਰ ਉਸਨੇ ਉਸ ਸਮੇਂ ਦੇ ਰਾਜੇ ਚੰਦਰਗੁਪਤ ਦੂਜੇ ਦੇ ਰਾਜ, ਧਾਰਮਿਕ, ਰਾਜਨੀਤਿਕ, ਸਮਾਜਿਕ ਅਵਸਥਾ ਬਾਰੇ ਜਾਣਕਾਰੀ ਦਿੱਤੀ।
ਫ਼ਾਹਿਯਾਨ ਨੂੰ ਯਾਤਰਾ ਦੌਰਾਨ ਪਾਟਲੀਪੁੱਤਰ ਵਿੱਚ ਜੋਂ ਵਧੀਆ ਲੱਗਿਆ ਅੱਖੀਂ ਡਿੱਠਾ ਉਸਦਾ ਵਿਰਤਾਂਤ ਦਿੱਤਾ ਜਿਵੇਂ - ਪਾਟਲੀਪੁੱਤਰ ਦੇ ਦੋ ਮੱਠ, ਅਸ਼ੋਕ ਦਾ ਮਹਿਲ, ਬੋਧੀਆ ਵਲੋਂ ਕੱਢਿਆ ਜਾਂਦਾ ਜਲੂਸ ਆਦਿ। ਉਸਨੇ ਲਿਖਿਆ ਹੈ ਕਿ ਇਥੋਂ ਦੇ ਲੋਕ ਧਨੀ ਅਤੇ ਦਾਨੀ ਸਨ।
ਉਸਨੇ ਰਾਜੇ ਦੁਆਰਾ ਕੀਤੇ ਯੋਗ ਪ੍ਰਬੰਧ ਦੀ ਸ਼ਲਾਘਾ ਕੀਤੀ।
ਅੰਤ ਬੁੱਢਾ ਹੋ ਕੇ ਵੀ ਉਹ ਆਪਣੇ ਪਵਿੱਤਰ ਨਿਸ਼ਾਨੇ ਵੱਲ ਵਧਦਾ ਰਿਹਾ। ਚਿਏਨ ਕਾਂਗ (ਨਾਨਕਿੰਗ) ਪਹੁੰਚ ਕੇ ਉਹ ਬੋਧੀ ਗ੍ਰੰਥਾਂ ਦੇ ਅਨੁਵਾਦ ਦੇ ਕੰਮ ਵਿਚ ਜੁਟ ਗਿਆ। ਹੋਰ ਵਿਦਵਾਨਾਂ ਦੇ ਨਾਲ ਮਿਲ ਕੇ, ਉਸਨੇ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਕੀਤਾ, ਜਿਵੇਂ ਪਰਿਨਿਰਵਾਨਸੂਤਰ ਅਤੇ ਮਹਾਸੰਗਿਕਾ ਵਿਨਯਾ ਦਾ ਚੀਨੀ ਅਨੁਵਾਦ। ਉਸ ਨੇ ‘ਫਾਉ-ਕੂਓ ਥੀ’ ਭਾਵ ‘ਬੌਧ ਦੇਸ਼ਾਂ ਦਾ ਲੇਖਾ ਜੋਖਾ’ ਸਿਰਲੇਖ ਨਾਲ ਲਿਖੀ ਸਵੈ-ਜੀਵਨੀ ਏਸ਼ੀਆਈ ਦੇਸ਼ਾਂ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋਇਆ ਹੈ।
ਫ਼ਾਹਿਯਾਨ ਦੁਆਰਾ ਲਿਖੇ ਗਏ ਬਿਰਤਾਂਤ ਸਮਕਾਲੀ ਸਨ।ਜੋਂ
ਇਤਿਹਾਸਕਾਰ ਲਈ ਭਰੋਸੇਯੋਗ ਸਰੋਤ ਵੀ ਸਨ।
ਪੂਜਾ ਰਤੀਆ
9815591967