You are here

ਭਾਰਤ ਜੋੜੋ ਯਾਤਰਾ ਲੁਧਿਆਣਾ ਫੇਰੀ ਮੌਕੇ ਸ਼ਹੀਦ ਸਰਾਭੇ ਦੇ ਵਾਰਿਸ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ

ਸਰਾਭਾ, 11ਜਨਵਰੀ ( ਦਲਜੀਤ ਸਿੰਘ ਰੰਧਾਵਾ) ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚਾ ਪਿਛਲੇ 319 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਦਿਆਂ ਭਾਈ ਬਲਦੇਵ ਸਿੰਘ 'ਦੇਵ ਸਰਾਭਾ' ਦੀ ਅਗਵਾਈ ਵਿਚ ਅੰਨ੍ਹੀਆਂ ਗੂੰਗੀਆਂ-ਬੋਲੀਆਂ ਸਰਕਾਰਾਂ ਨੂੰ ਗਫ਼ਲਤ ਦੀ ਨੀਦ ਤੋਂ ਜਗਾਉਣ ਵਾਸਤੇ ਜੱਦੋ ਜਹਿਦ ਕੀਤੀ ਅਤੇ ਹੁਣ ਚੰਡੀਗੜ੍ਹ ਵਿਖੇ "ਕੌਮੀ ਇਨਸਾਫ ਮੋਰਚਾ" ਨੂੰ ਸਹਿਯੋਗ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਥਕ ਮੋਰਚੇ ਦੇ ਵੱਲੋਂ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਕਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੋ ਪੂਰੇ ਭਾਰਤ ਦੇਸ਼ ਦੀ ਯਾਤਰਾ ਕਰ ਰਹੇ ਹਨ ਨੂੰ ਮਿਲਣ ਵਾਸਤੇ ਲੁਧਿਆਣੇ ਪਹੁੰਚ ਕੇ ਆਪਣੀ ਗੱਲ ਕਹਿਣ ਦਾ ਯਤਨ ਕਰਨਗੇ।ਸਰਾਭਾ ਪੰਥਕ ਮੋਰਚੇ ਦੇ ਭਾਈ ਬਲਦੇਵ ਸਿੰਘ 'ਦੇਵ ਸਰਾਭਾ' ਦੀ ਅਗਵਾਈ ਵਿੱਚ "ਪੰਜ ਅਮ੍ਰਿਤ ਧਾਰੀ ਸਿੰਘ" ਰਾਹੁਲ ਗਾਂਧੀ ਨੂੰ ਉਨ੍ਹਾਂ ਗੱਲਾਂ ਤੋਂ ਜਾਣੂ ਕਰਵਾਉਣਗੇ ਜੋ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਤੇ ਸਰਾਭਾ ਪੰਥਕ ਮੋਰਚੇ ਤੋਂ ਜੁਝਾਰੂ ਲੋਕਾਂ ਦੇ ਦਿਲਾਂ ਦੀ ਅਵਾਜ ਹੋਵੇਗੀ ਯਾਦ ਰਹੇ ਕਿ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਮੇਂ ਦੀ ਹਰ ਸਰਕਾਰ ਨੇ ਮਤਰੇਆਂ ਵਾਲਾ ਸਲੂਕ ਕੀਤਾ ਹੈ l ਅਜ਼ਾਦੀ ਦੇ 75 ਸਾਲ ਬੀਤਣ ਤੇ ਵੀ ਕਿਸੇ ਵੀ ਸਰਕਾਰ ਨੇ ਸ਼ਹੀਦ ਸਰਾਭਾ ਜੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ । ਦੇਸ਼ ਦੀ ਆਜ਼ਾਦੀ ਲਈ ਪੂਰੇ ਭਾਰਤ ਵਿੱਚ ਜਿਨ੍ਹਾਂ ਨੇ ਵੀ ਆਪਣੀਆਂ ਜਾਨਾਂ ਦੇਸ਼ ਤੋਂ ਨਿਛਾਵਰ ਕੀਤੀਆਂ ਨੇ ਉਨ੍ਹਾਂ ਊਧਮ,ਭਗਤ,ਸਰਾਭੇ ਦੇ ਗ਼ਦਰੀ ਬਾਬਿਆਂ ਨੂੰ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਨੇ ਕੌਮੀ ਸ਼ਹੀਦ ਦਾ ਦਰਜਾ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ । ਇਸ ਕਰਕੇ ਦੇਸ਼ ਦੀ ਅਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਬਹੁਤ ਨਰਾਸ ਹਨ।ਉਥੇ ਹੀ ਅਸੀਂ ਹਲਕਾ ਦਾਖਾ ਤੋਂ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਬਾਲਾ ਚੌਂਕ ਲੁਧਿਆਣੇ ਤੋਂ ਰਾਏਕੋਟ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਾਗੂ ਕੀਤਾ ਅਤੇ ਮੁੱਲਾਂਪੁਰ ਬੱਸ ਅੱਡੇ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖਿਆ। ਜੇਕਰ ਭਾਰਤ ਛੋੜੋ ਯਾਤਰਾ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਵਾਰਿਸਾਂ ਨੂੰ ਲੀਡਰ ਮਿਲਣਾ ਜ਼ਰੂਰੀ ਨਹੀਂ ਸਮਝਣਗੇ ਤਾਂ ਮੰਦਭਾਗਾ ਹੋਵੇਗਾ।