ਜਗਰਾਉ/ਹਠੂਰ, 27 ਨਵੰਬਰ-(ਕੌਸ਼ਲ ਮੱਲ੍ਹਾ)-ਮਜਦੂਰਾ ਦੀਆ ਵੱਖ-ਵੱਖ ਮੰਗਾ ਨੂੰ ਮੰਨਵਾਉਣ ਲਈ ਸੀ ਆਈ ਟੀ ਯੂ ਵੱਲੋ ਦੇਸ ਵਿਚ 19 ਨਵੰਬਰ ਤੋ ਲੈ ਕੇ 29 ਨਵੰਬਰ ਤੱਕ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸਨ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਸੀ ਆਈ ਟੀ ਯੂ ਇਕਾਈ ਦੇਹੜਕਾ ਦੇ ਪ੍ਰਧਾਨ ਮੇਜਰ ਸਿੰਘ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਮਜਦੂਰਾ ਨਾਲ ਮੀਟਿੰਗ ਕਰਕੇ 29 ਨਵੰਬਰ ਦੇ ਰੋਸ ਪ੍ਰਦਰਸਨ ਲਈ ਲਾਮਵੰਦ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਲਾਲ ਝੰਡਾ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਦੇ ਹਲਕਾ ਪ੍ਰਧਾਨ ਪਰਮਜੀਤ ਸਿੰਘ ਭੰਮੀਪੁਰਾ ਨੇ ਕਿਹਾ ਕਿ 29 ਨਵੰਬਰ ਨੂੰ ਏ ਡੀ ਸੀ ਦਫਤਰ ਜਗਰਾਉ ਅੱਗੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਵਿਸਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਸੀ ਆਈ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਜਤਿੰਦਰ ਪਾਲ ਸਿੰਘ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।ਉਨ੍ਹਾ ਕਿਹਾ ਕਿ ਸਾਡੀਆ ਮੁੱਖ ਮੰਗਾ ਜਿਨ੍ਹਾ ਵਿਚ ਮਨਰੇਗਾ ਕਾਮਿਆ ਨੂੰ ਦੋ ਸੌ ਦਿਨ ਦਾ ਰੁਜਗਾਰ ਦਿੱਤਾ ਜਾਵੇ,750 ਰੁਪਏ ਪ੍ਰਤੀ ਦਿਹਾੜੀ ਲਾਗੂ ਕੀਤੀ ਜਾਵੇ,ਹਰ ਪ੍ਰਈਵੇਟ ਨੌਕਰੀ ਕਰਦੇ ਕਰਮਚਾਰੀ ਨੂੰ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ।ਪੰਜਾਬ ਸਰਕਾਰ ਵੱਲੋ ਚੋਣਾ ਸਮੇਂ ਕੀਤੇ ਵਾਅਦੇ ਤੁਰੰਤ ਲਾਗੂ ਕੀਤੇ ਜਾਣ ਆਦਿ ਮੰਗਾ ਹਨ।ਉਨ੍ਹਾ ਕਿਹਾ ਕਿ 29 ਨਵੰਬਰ ਨੂੰ ਸਵੇਰੇ ਦਸ ਵਜੇ ਜਗਰਾਉ ਦੇ ਬਸ ਸਟੈਡ ਤੇ ਵੱਡਾ ਇਕੱਠ ਕਰਕੇ ਕਾਫਲੇ ਦੇ ਰੂਪ ਵਿਚ ਸਵੇਰੇ ਗਿਆਰਾ ਵਜੇ ਏਡੀਸੀ ਦਫਤਰ ਜਗਰਾਉ ਅੱਗੇ ਇਹ ਰੋਸ ਧਰਨਾ ਮੰਗ ਪੱਤਰ ਦੇਣ ਉਪਰੰਤ ਸਮਾਪਤ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਹਾਕਮ ਸਿੰਘ ਡੱਲਾ,ਪ੍ਰਧਾਨ ਪਾਲ ਸਿੰਘ ਭੰਮੀਪੁਰਾ,ਸਕੱਤਰ ਗੁਰਦੀਪ ਸਿੰਘ ਕੋਟਉਮਰਾ,ਪ੍ਰਧਾਨ ਬੂਟਾ ਸਿੰਘ ਹਾਂਸ,ਮੀਤ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਆਦਿ ਨੇ ਕਿਹਾ ਕਿ ਜੇਕਰ ਫਿਰ ਵੀ ਸਾਡੀਆ ਮੰਗਾ ਨਾ ਮੰਨੀਆ ਗਈਆ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ ਡਾਗੀਆ,ਚਰਨ ਸਿੰਘ ਕਾਉਕੇ ਖੋਸਾ,ਕਰਮ ਸਿੰਘ,ਮੰਗਾ ਸਿੰਘ ਸਹੋਤਾ,ਹਰਜਿੰਦਰ ਸਿੰਘ,ਬਲਦੇਵ ਸਿੰਘ,ਗੁਰਨਾਮ ਸਿੰਘ,ਸੰਤ ਸਿੰਘ,ਹਾਕਮ ਸਿੰਘ,ਜੋਗਿੰਦਰ ਕੌਰ,ਕੁਲਵਿੰਦਰ ਕੌਰ,ਲਖਵੀਰ ਕੌਰ,ਕਰਮਜੀਤ ਕੌਰ,ਛਿੰਦਰ ਕੌਰ,ਕਿਰਨਦੀਪ ਕੌਰ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:-ਪ੍ਰਧਾਨ ਪਰਮਜੀਤ ਸਿੰਘ ਭੰਮੀਪੁਰਾ ਪਿੰਡ ਦੇਹੜਕਾ ਦੇ ਮਜਦੂਰਾ ਨਾਲ ਮੀਟਿੰਗ ਕਰਦੇ ਹੋਏ।