ਲੰਡਨ, ਅਗਸਤ 2019 ( ਗਿਆਨੀ ਰਾਵਿਦਰਪਾਲ ਸਿੰਘ)- ਭਾਰਤੀ ਦੂਤਘਰ ਲੰਡਨ ਦੇ ਬਾਹਰ ਭਾਰਤ ਦੇ ਹੱਕ ਅਤੇ ਵਿਰੋਧ 'ਚ ਜਬਰਦਸਤ ਪ੍ਰਦਰਸ਼ਨ ਹੋਇਆ ।ਇਹ ਪ੍ਰਦਰਸ਼ਨ ਵੇਖਦੇ ਹੀ ਵੇਖਦੇ ਹਿੰਸਕ ਰੂਪ ਧਾਰਨ ਕਰ ਗਿਆ । ਲੰਡਨ ਦੂਤਘਰ ਵਲੋਂ ਭਾਰਤ ਦੀ ਆਜ਼ਾਦੀ ਸਬੰਧੀ ਸਵੇਰੇ 10 ਵਜੇ ਸਮਾਗਮ ਰੱਖਿਆ ਗਿਆ ਸੀ, ਜਿਸ 'ਚ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਤਿਰੰਗਾ ਲਹਿਰਾਇਆ ਅਤੇ ਦੇਸ਼ ਭਰ ਤੋਂ ਆਏ ਭਾਰਤੀਆਂ ਦੀ ਹਿੱਸਾ ਲਿਆ । ਜਦ ਕਿ ਦੂਜੇ ਪਾਸੇ ਕਸ਼ਮੀਰੀ ਅਤੇ ਖਾਲਿਸਤਾਨੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਬਾਅਦ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਕੀਤਾ ਗਿਆ । ਜਿਸ 'ਚ ਬਰਮਿੰਘਮ, ਨੌਟਿੰਘਮ, ਕਵੈਂਟਰੀ ਆਦਿ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਸ਼ਾਮਿਲ ਹੋਏ । ਦੋਵੇਂ ਧਿਰ ਇਕ-ਦੂਜੇ ਦੇ ਸਾਹਮਣੇ ਹੋ ਕੇ ਭਾਰਤ ਦੇ ਹੱਕ ਅਤੇ ਵਿਰੋਧ 'ਚ ਨਾਅਰੇ ਲਗਾਉਣ ਲੱਗੇ ਅਤੇ ਇਸ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਆਂਡੇ, ਪਾਣੀ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਭਾਰਤ ਦੇ ਹੱਕ 'ਚ ਖੜ੍ਹੇ ਲੋਕਾਂ ਵੱਲ ਸੁੱਟਣੇ ਸ਼ੁਰੂ ਕਰ ਦਿੱਤੇ । ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਹਿੰਸਕ ਹੁੰਦੇ ਦੇਖ ਕੇ ਘੋੜਿਆਂ ਵਾਲੀ ਪੁਲਿਸ ਵੀ ਬੁਲਾਈ ਜੋ ਅਕਸਰ ਦੰਗਿਆਂ ਮੌਕੇ ਹੀ ਬੁਲਾਈ ਜਾਂਦੀ ਹੈ । ਕੁਸ ਕੋ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਦਾਰ ਵੀ ਕੀਤਾ ਗਿਆ।ਅਕਸਰ ਇਹ 15 ਅਗਸਤ ਅਤੇ 26 ਜਨਵਰੀ ਨੂੰ ਇਸ ਤਰਾਂ ਦੇ ਮੁਜਾਹਰੇ ਹੁੰਦੇ ਰਹਿੰਦੇ ਹਨ।ਪਰ ਹੁਣ ਇਕ ਹੋਰ ਸਵਾਲ ਵੀ ਭਾਰੂ ਹੁੰਦਾ ਜਾ ਰਿਹਾ ਹੈ ਕੇ ਅਜਾਦੀ ਦੇ ਹੱਕ ਵਿਚ ਪ੍ਰੋਟੈਸ ਕਰਨ ਲਈ ਵੀ ਲੋਕਾ ਨੂੰ ਇਕੱਠੇ ਕੀਤਾ ਜਾਣ ਲੱਗਾ ਹੈ ਜੋ ਕਿਸੇ ਵੀ ਸਮੇ ਪ੍ਰਸ਼ਾਸਨ ਲਈ ਅਤੇ ਸਰਕਾਰਾਂ ਲਈ ਖਤਰਨਾਕ ਹੋ ਸਕਦਾ ਹੈ। ਇਕ ਪਾਸੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲੱਗ ਰਹੇ ਸਨ ਅਤੇ ਦੂਜੇ ਪਾਸੇ 'ਕਸ਼ਮੀਰ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ' ਨਾਲ ਲੰਡਨ ਗੂੰਜ ਰਿਹਾ ਸੀ । ਜੋ ਕੇ ਇਕ ਖਤਰਨਾਕ ਮਹੌਲ ਪੈਦਾ ਕਰਦਾ ਸੀ।