ਲੁਧਿਆਣਾ , 6 ਨਵੰਬਰ ( ਰਾਣਾ ਮੱਲ ਤੇਜੀ ) ਵਾਰਡ ਨੰਬਰ ਇੱਕ ਦੇ ਅਧੀਨ ਪੈਂਦੇ ਮੁਹੱਲਾ ਅਮਨ ਨਗਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਨਿਰਮੋਲਕ ਹੀਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਆਰੰਭ ਹੋਇਆ ।ਵਿਸ਼ਾਲ ਨਗਰ ਕੀਰਤਨ ' ਚ ਫੁੱਲਾਂ ਨਾਲ ਸੱਜੀ ਹੋਈ ਪਾਲਕੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਇਲਾਕਾ ਨਿਵਾਸੀਆਂ ਦਾ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ । ਇਹ ਵਿਸ਼ਾਲ ਨਗਰ ਕੀਰਤਨ ਵਾਰਡ ਨੰਬਰ ਇੱਕ ਦੀਆਂ ਵੱਖ ਵੱਖ ਕਲੋਨੀਆਂ ਵਿਚੋਂ ਦੀ ਹੁੰਦਾ ਹੋਇਆ ਅਮਨ ਨਗਰ ਨੇਡ਼ੇ ਦੋਆਬਾ ਵਰਕਸ਼ਾਪ ਪਹੁੰਚਿਆ,ਜਿਥੇ ਪ੍ਰਸਿੱਧ ਸਮਾਜ ਸੇਵਕ ਅਮਰਜੀਤ ਜੀਤਾ, ਸੁਖਦੀਪ ਸਿੰਘ ਏ ਐਸ ਆਈ , ਬਲਵਿੰਦਰ ਸਿੰਘ ਏ ਐਸ ਆਈ , ਤੇਜਪਾਲ ਸਿੰਘ ਯੂ ਐਸ ਏ , ਅਮਰਜੀਤ ਸਿੰਘ ਸਾਬਕਾ ਇੰਨਸਪੇਕਟਰ ਵੱਲੋਂ ਪੰਜ ਪਿਆਰਿਆਂ ਦੇ ਸਿਰੋਪੇ ਪਾ ਪਾਕੇ ਅਤੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਅਮਰਜੀਤ ਜੀਤਾ ਨੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਵਿਚ ਚਲ ਰਹੀਆਂ ਸੰਗਤਾਂ ਵਾਸਤੇ ਚਾਹ ਪਕੌੜੇ ਅਤੇ ਫਰੂਟਾਂ ਦੇ ਲੰਗਰ ਲਗਾਉਣ ਉਪਰੰਤ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੁਬਾਰਕਾਂ ਦਿੰਦਿਆਂ ਦਿੱਤੀਆਂ ।ਅਤੇ ਮਾਨਵਤਾ ਦੇ ਭਲੇ ਲਈ ਗੁਰੂ ਸਾਹਿਬਾਨ ਦੇ ਦਰਸਾਏ ਹੋਏ ਸੱਚੇ ਮਾਰਗ ਤੇ ਚੱਲਣ ਲਈ ਵੀ ਕਿਹਾ । ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ।