You are here

ਡੀ.ਏ.ਵੀ ਸੈਂਟਨਰੀ  ਪਬਲਿਕ ਸਕੂਲ ਵਿਖੇ ਮਨਾਈ ਗਈ ਗਰੀਨ ਦਿਵਾਲੀ

ਜਗਰਾਓਂ 21 ਅਕਤੂਬਰ (ਅਮਿਤ ਖੰਨਾ). ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ , ਜਗਰਾਉਂ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਜੀ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੱਜ  ਸਕੂਲ ਦੇ ਵਿਦਿਆਰਥੀਆਂ ਨੇ ਗਰੀਨ ਦਿਵਾਲੀ ਮਨਾ ਕੇ ਚੌਗਿਰਦੇ ਨੂੰ ਖੁਸ਼ ਗਵਾਰ ਅਤੇ ਹਰਿਆ ਭਰਿਆ ਬਣਾਇਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸਕੂਲ ਦੇ ਬਗੀਚੇ ਵਿੱਚ ਪੌਦੇ ਲਗਾ ਕੇ ਬਨਸਪਤੀ ਲਈ ਆਪਣੇ ਫ਼ਰਜ਼ਾਂ ਨੂੰ ਪੂਰਾ ਕੀਤਾ। ਵਿਦਿਆਰਥੀਆਂ ਨੇ ਮੋਮਬੱਤੀਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਇਆ। ਬੰਦਨਵਾਰ ਹੱਥੀਂ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ। ਰੰਗੋਲੀਆਂ ਵੀ ਬਣਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਨਾਲ  ਅਤੇ ਬਣਾਈਆਂ ਹੋਈਆਂ ਵਸਤਾਂ ਨਾਲ ਜਮਾਤਾਂ  ਅਤੇ ਸਕੂਲ ਦੇ ਵਿਹੜੇ ਨੂੰ ਹੋਰ ਖੂਬਸੂਰਤ ਬਣਾਇਆ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੌਦੇ ਲਗਾ ਕੇ, ਸਜਾਵਟੀ ਸਮਾਨ ਘਰਾਂ ਵਿੱਚ ਹੀ ਤਿਆਰ ਕਰਕੇ ਇਸਦੇ ਨਾਲ- ਨਾਲ ਫਜ਼ੂਲ ਖਰਚੀ ਤੇ ਕਾਬੂ ਪਾ ਕੇ ਹੀ ਦਿਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ। ਹਰ ਸਾਲ ਦੀਵਾਲੀ ਨੂੰ ਸੋਹਣੇ ਅਤੇ ਵਾਤਾਵਰਣ ਅਨੁਕੂਲ ਢੰਗ ਨਾਲ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਜੋਸ਼ ਅਤੇ ਖੁਸ਼ੀਆਂ ਠਾਠਾਂ ਮਾਰ ਰਹੀਆਂ ਸਨ । ਅੱਜ ਸਕੂਲ ਦਾ ਵਾਤਾਵਰਣ  ਬਹੁਤ ਖੂਬਸੂਰਤ ਸੀ।