You are here

ਲੈਸਟਰ 'ਚ ਵਿਸ਼ਵ ਦੇ ਪਹਿਲੇ ਸਿੱਖ ਐਗਲੋ ਵਰਚੂੳਲ ਮਿਊਜ਼ੀਅਮ ਦਾ ਉਦਘਾਟਨ

 

ਲੈਸਟਰ, ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ  )- ਲੈਸਟਰ 'ਚ ਵਿਸ਼ਵ ਦੇ ਪਹਿਲੇ ਐਗਲੋ ਸਿੱਖ ਵਰਚੂਅਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ । ਜਿਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਣਮੁੱਲ੍ਹੀਆਂ ਚੀਜ਼ਾਂ ਤੋਂ ਲੈ ਕੇ ਉਨ੍ਹਾਂ ਦੀ ਪੋਤੀ ਸੋਫੀਆ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਨੂੰ ਵੀ ਮਿਊਜ਼ੀਅਮ ਦਾ ਹਿੱਸਾ ਬਣਾਇਆ ਗਿਆ ਹੈ । ਇਸ ਮਿਊਜ਼ੀਅਮ 'ਚ ਪੁਰਾਤਨ ਇਤਿਹਾਸਕ ਹਥਿਆਰ, ਗਹਿਣੇ ਅਤੇ ਹੋਰ ਸਾਮਾਨ ਜੋ ਵੱਖ-ਵੱਖ ਅਜਾਇਬ ਘਰਾਂ ਅਤੇ ਨਿੱਜੀ ਸੰਗ੍ਰਹਿ ਕਰਤਾਵਾਂ ਕੋਲ ਹਨ, ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ ਹੈ । ਦਲਜੀਤ ਮਾਕਨ ਵਲੋਂ ਕਰਵਾਏ ਗਏ ਨਿਊ ਵਾਕ ਮਿਊਜ਼ੀਅਮ ਸਮਾਗਮ ਦੌਰਾਨ ਲੈਸਟਰ ਦੇ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ, ਮਿਊਜ਼ੀਅਮ ਦੇ ਮੈਨੇਜਰ ਕਿ੍ਸ ਕਿਰਬੇਅ ਅਤੇ ਤਰਨਜੀਤ ਸਿੰਘ ਨੇ ਸੰਬੋਧਨ ਕਰਦਿਆ ਨਵੇਂ ਅਜਾਇਬ ਘਰ ਬਾਰੇ ਜਾਣਕਾਰੀ ਸਾਂਝੀ ਕੀਤੀ ।ਇਸ ਮੌਕੇ ਵੁਲਵਰਹੈਂਪਟਨ ਯੂਨੀਵਰਸਿਟੀ ਦੇ ਸਿੱਖ ਅਤੇ ਪੰਜਾਬੀ ਸਟੱਡੀ ਵਿਭਾਗ ਦੀ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਤੱਖਰ, ਸੂਸਨ ਸਟਰੌਜ਼ ਵਿਕਟੋਰੀਆ ਐਡ ਐਲਬਰਟ ਮਿਊਜ਼ੀਅਮ ਦੀ ਸੀਨੀਅਰ ਅਧਿਕਾਰੀ, ਗੁਰਿੰਦਰ ਸਿੰਘ ਮਾਨ ਇਤਿਹਾਸਕਾਰ ਅਤੇ ਡਾਇਰੈਕਟਰ ਸਿੱਖ ਮਿਊਜ਼ੀਅਮ ਨੇ ਸਿੱਖ ਇਤਿਹਾਸ ਦੀ ਸੰਭਾਲ ਬਾਰੇ ਸੁਆਲ-ਜਵਾਬ ਪ੍ਰੋਗਰਾਮ ਪੇਸ਼ ਕੀਤਾ ਅਤੇ ਨਵੀਂ ਤਕਨੀਕ ਰਾਹੀਂ ਅਗਲੀਆਂ ਪੀੜ੍ਹੀਆਂ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ।