ਮਾਲੇਰਕੋਟਲਾ 23 ਸਤੰਬਰ (ਡਾ. ਸੁਖਵਿੰਦਰ ਸਿੰਘ )-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਰ ਮਲੇਰਕੋਟਲਾ ਵਿਖੇ ਮਿਤੀ 27 ਤੋਂ ਲੈ ਕੇ 30 ਸਤੰਬਰ 2022 ਤੱਕ ਮੁਫ਼ਤ ਬਰੈਸਟ ਕੈਸਰ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ । ਕੈਂਪਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈਕੇ ਦੁਪੇਹਰ ਦੇ ਦੋ ਵਜੇ ਤੱਕ ਹੋਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਮੁਕੇਸ਼ ਚੰਦਰ ਸਿਵਲ ਸਰਜਨ ਮਲੇਰਕੋਟਲਾ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਕੀਤਾ ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਮੀਰਾ ਮਾਈ ਐਨ ਜੀ ਓ ਦੇ ਸਹਿਯੋਗ ਨਾਲ ਬ੍ਰੈਸਟ ਕੈਂਸਰ ਸਕ੍ਰੀਨਿੰਗ ਔਰਤਾਂ ਲਈ ਅਭਿਆਨ ਚਲਾਇਆ ਜਾ ਰਿਹਾ ਹੈ ਕਿਉਂਕਿ ਇਹ ਬੀਮਾਰੀ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਕੈਸਰ ਦਾ ਇਲਾਜ ਵੀ ਸੰਭਵ ਹੈ ਜੇਕਰ ਮੁੱਢਲੀ ਅਵਸਥਾ ਵਿੱਚ ਹੀ ਲੱਭਿਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਮਿਤੀ 27 ਅਤੇ 28 ਸਤੰਬਰ 2022 ਨੂੰ ਨਵੀਂ ਜੱਚਾ ਬੱਚਾ ਬਿਲਡਿੰਗ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਕੈਂਪ ਕਰਵਾਇਆ ਜਾ ਰਿਹਾ ਹੈ,ਮਿਤੀ 29 ਸਤੰਬਰ 2022 ਨੂੰ ਸੀ ਐਚ ਸੀ ਅਮਰਗੜ੍ਹ ਅਤੇ ਮਿਤੀ 30 ਸਤੰਬਰ 2022 ਨੂੰ ਸੀਐਚਸੀ ਅਹਿਮਦਗੜ੍ਹ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਐਮ ਪੀ ਸੀ ਡੀ ਸੀ ਐਸ ਡਾਕਟਰ ਬਿੰਦੂ ਨਲਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਵਰਤੀ ਜਾਣ ਵਾਲੀ ਮਸ਼ੀਨ ਰੇਡੀਏਸ਼ਨ ਤੋਂ ਮੁਕਤ ਅਤੇ ਪੂਰੀ ਤਰਾਂ ਸੁਰੱਖਿਅਤ ਹੈ, ਇਸ ਜਾਂਚ ਦੌਰਾਨ ਮਰੀਜ਼ ਦੇ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ ਅਤੇ ਇਕ ਮਰੀਜ਼ ਨੂੰ ਲਗਭਗ ਪੰਜ ਮਿੰਟ ਦਾ ਸਮਾਂ ਲੱਗੇਗਾ ।ਉਨ੍ਹਾਂ ਦੱਸਿਆ ਕਿ ਇਸ ਜਾਂਚ ਨਾਲ ਔਰਤ ਮਰੀਜਾਂ ਦਾ ਲਗਭਗ 1000 ਰੁਪਏ ਮੈਮੋਗਰਾਫੀ ਦਾ ਵੀ ਬਚੇਗਾ,ਪੀੜਤ ਮਰੀਜਾਂ ਦਾ ਚੈਅਕੱਪ ਕਰਦੇ ਸਮੇਂ ਪਰਦੇਦਾਰੀ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ । ਸਿਵਲ ਸਰਜਨ ਡਾ ਮੁਕੇਸ਼ ਚੰਦਰ ਦੁਆਰਾ ਇਸ ਕੈਂਪ ਦਾ ਲਾਭ ਲੈਣ ਲਈ ਔਰਤ ਮਰੀਜ਼ਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਗਈ ਹੈ ।ਵਧੇਰੇ ਜਾਣਕਾਰੀ ਲਈ ਐੱਲ ਐੱਚ ਵੀ ਸ੍ਰੀਮਤੀ ਸ਼ੁਸ਼ਮਾ ਅਰੋੜਾ ਨਾਲ ਫੋਨ ਨੰਬਰ 8437032824 ਅਤੇ ਸਿਹਤ ਕੌਂਸਲਰ ਗੁਰਪ੍ਰੀਤ ਵਾਲੀਆ ਨਾਲ ਸੰਪਰਕ ਕੀਤਾ ਜਾ ਸਕਦਾ