ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅੱਜ 5 ਸਤੰਬਰ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਚਹੱਤਰ ਅਧਿਆਪਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ, ਮਾਣਯੋਗ ਮੁੱਖ ਮੰਤਰੀ ਜੀ ਅਤੇ ਸਿੱਖਿਆ ਮੰਤਰੀ ਜੀ ਦੀ ਰਹਿਨੁਮਾਈ ਹੇਠ ਸਟੇਟ ਅਵਾਰਡ ਦਿੱਤੇ ਜਾ ਰਹੇ ਹਨ ,ਜਿਨ੍ਹਾਂ ਵਿੱਚ ਲੁਧਿਆਣਾ ਜਿਲ੍ਹੇ ਨਾਲ ਸੰਬੰਧਤ, ਸ਼ੇਰਪੁਰ ਕਲਾਂ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਦੀ ਵੀ ਚੋਣ ਕੀਤੀ ਗਈ ਹੈ। ਇਸ ਸਮੇਂ ਪਿੰਡ ਦਾ ਨਾਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪੀ ਟੀ ਏ ਕਮੇਟੀ ਵਲੋਂ ਉਚੇਚੇ ਤੌਰ ਤੇ ਵਧਾਈਆਂ ਦਿੱਤੀਆਂ ਅਤੇ ਇਸ ਸਮੇਂ ਸਰਪੰਚ ਅਤੇ ਪੰਚ ਸਰਬਜੀਤ ਸਿੰਘ ਖਹਿਰਾ, ਗੁਰਦੇਵ ਖੇਲਾ, ਮੈਨੇਜਰ ਬੇਅੰਤ ਸਿੰਘ, ਸੁਖਦੇਵ ਸਿੰਘ ਪੰਚ, ਸੁਖਦੇਵ ਸਿੰਘ ਤੂਰ,ਆਮ ਆਦਮੀ ਪਾਰਟੀ ਦੇ ਸਰਦਾਰ ਜਗਰਾਜ ਸਿੰਘ,ਪਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਪਰਮਿੰਦਰ ਸਿੰਘ ਸਾਇੰਸ ਅਧਿਆਪਕ, ਹਰਨੇਕ ਸਿੰਘ, ਹਰਨਰਾਇਣ ਸਿੰਘ, ਬਾਬਾ ਭੱਠੇ ਵਾਲਾ ,ਲੈਕਚਰਾਰ ਬਲਦੇਵ ਸਿੰਘ, ਕੰਵਲਜੀਤ ਸਿੰਘ, ਹਰਕਮਲਜੀਤ ਸਿੰਘ, ਸਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੀਮਾਂ ਸ਼ੈਲੀ, ਰਾਮਪ੍ਕਾਸ਼ ਕੌਰ, ਸਰਬਜੀਤ ਕੌਰ, ਸੁਖਜੀਤ ਸਿੰਘ, ਮਨਦੀਪ ਸਿੰਘ, ਕੰਵਲਜੀਤ, ਜਸਵੰਤ ਸਿੰਘ, ਪ੍ਰਮਿੰਦਰ ਕੌਰ, ਗੁਰਪ੍ਰੀਤ ਕੌਰ, ਸੀਮਾਂ ਰਾਣੀ, ਮਨਰਮਨ ਕੌਰ, ਪ੍ਗਟ ਸਿੰਘ, ਗੁਰਿੰਦਰ ਛਾਬੜਾ, ਕੁਲਵਿੰਦਰ ਕੌਰ, ਕਿਰਨਜੀਤ ਕੌਰ, ਸੁਖਦੀਪ ਕੌਰ, ਵਿਜੇ ਕੁਮਾਰ, ਦਵਿੰਦਰ ਸਿੰਘ,ਪ੍ਦੀਪ ਕੋਰ ਆਦਿ ਨੇ ਵੀ ਖੁਸ਼ੀਆਂ ਜਾਹਿਰ ਕਰਦਿਆਂ ,ਜਿੱਥੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ, ਉਥੇ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੇ ਸਕੂਲ ਅਤੇ ਸਿਖਿਆ ਵਿਭਾਗ ਲਈ ਕੀਤੇ ਸ਼ਲਾਘਾਯੋਗ ਕੰਮਾਂ ਦੀ ਵੀ ਖੂਬ ਪ੍ਰਸੰਸਾ ਕੀਤੀ ।