ਜਗਰਾਓਂ- 03 ਸਤੰਬਰ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉ)-ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਜਿਲਾ ਲੁਧਿਆਣਾ ਵਿਖੇ ਅੱਜ ਬੱਚਿਆਂ ਦੇ ਮਾਤਾ ਪਿਤਾ ਦੀ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ । ਬਹੁਗਿਣਤੀ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਮਿਲਣੀ ਵਿੱਚ ਭਾਗ ਲਿਆ ।ਜਿਸ ਵਿੱਚ ਮਾਪਿਆਂ ਨੂੰ ਬੱਚੇ ਦੀ ਕਾਰਗੁਜ਼ਾਰੀ,ਖੇਡਾਂ ਤੇ ਬੱਚਿਆਂ ਦੀ ਸਿਹਤ ,ਸਪਲੀਮੈਂਟਰੀ ਮਟੀਰੀਅਲ ਦੀ ਵੰਡ, ਬੱਚਿਆਂ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ। ਇਸ ਸਮੇਂ ਸਾਡੇ ਨਾਲ ਗੱਲਬਾਤ ਕਰਦੇ ਮੁੱਖ ਅਧਿਆਪਕ ਸਰਦਾਰ ਹਰਨਰਾਇਣ ਸਿੰਘ ਨੇ ਦੱਸਿਆ ਅੱਜ ਦੀ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਬਹੁਤ ਹੀ ਲਾਹੇ ਵਾਲੀ ਅਤੇ ਬੱਚਿਆਂ ਦੇ ਭਵਿੱਖ ਬਣਾਉਣ ਲਈ ਬਹੁਤ ਹੀ ਕਾਰਗਾਰ ਸਾਬਤ ਹੋਈ।