You are here

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 76ਵੀ ਬਰਸੀ 25 ਤੋ 29 ਤੱਕ ਮਨਾਈ ਜਾ ਰਹੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਧਿਆਤਮਕ ਗਿਆਨ ਦੇ ਚਾਨਣ ਮੁਨਾਰੇ ਤੇ ਭਗਤੀ ਸ਼ਕਤੀ ਦੇ ਕੇਂਦਰ ਨਾਨਕਸਰ ਕਲੇਰਾਂ ਸੰਪਰਦਾ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਾਲਾਨਾ 76ਵੀਂ ਬਰਸੀ ਸਬੰਧੀ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਸਮੂਹ ਮੌਜੂਦਾ ਮਹਾਂਪੁਰਸ਼ਾਂ ਨੇ ਤਿਆਰੀਆਂ ਜੰਗੀ ਪੱਧਰ 'ਤੇ ਅਰੰਭ ਕਰ ਦਿੱਤੀ ਹਨ।25 ਅਗਸਤ ਤੋਂ 29 ਅਗਸਤ ਤੱਕ ਚੱਲਣ ਵਾਲੇ ਪੰਜ ਰੋਜ਼ਾ ਸਮਾਗਮਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋ ਪਹੁੰਚ ਰਹੀਆਂ ਵੱਡੀ ਤਦਾਦ ਵਿੱਚ ਸੰਗਤਾਂ ਲਈ ਮਹਾਂਪੁਰਖਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ,ਉਥੇ ਵੱਖ-ਵੱਖ ਮੁਹਾਂਪੁਰਖਾਂ ਵੱਲੋਂ ਆਪਣੀ ਡਿਊਟੀ ਤਹਿਤ ਨਾਨਕਸਰ ਕਲੇਰਾਂ ਨੂੰ ਪੂਰੀ ਤਰ੍ਹਾਂ ਰੰਗ ਰੋਗਨ ਤੇ ਸਾਫ ਸਫਾਈ ਕਰਕੇ ਫੁੱਲਾਂ,ਰੰਗ ਬਿਰੰਗੀਆਂ ਲੜੀਆਂ,ਕੇਸਰੀ ਤੇ ਚਮਕੀਲੀਆਂ ਝੰਡੀਆਂ ਨਾਲ ਸਜਾਇਆ ਗਿਆ ਹੈ।ਦੱਸਿਆ ਕਿ ਮਹਾਂਪੁਰਖਾਂ ਵੱਲੋ ਸਮੂਹ ਸੰਗਤਾਂ ਦੇ ਸੋਿਹਯੋਗ ਨਾਲ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ 25 ਅਗਸਤ ਨੂੰ ਪ੍ਰਾਰੰਭ ਹੋਣਗੀਆਂ,ਜਿੰਨਾਂ ਦੇ ਭੋਗ 27 ਅਗਸਤ ਨੂੰ ਪੈਣ ਉਪਰੰਤ ਦੂਸਰੀ ਲੜੀ ਪਾਠਾਂ ਦੀਆਂ ਲੜੀਆਂ ਪ੍ਰਕਾਸ਼ ਹੋਣਗੀਆਂ,ਜਿੰਨਾਂ ਦੇ ਭੋਗ ਦੀ ਸਮਾਪਤੀ 29 ਅਗਸਤ ਨੂੰ ਹੋਵੇਗੀ।ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ 28 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।26 ਤੇ 27 ਅਗਸਤ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਸਮਾਗਮਾਂ ਵਿੱਚ ਸੰਸਾਰ ਪ੍ਰਸਿੱਧ ਕੀਰਤਨ ਜਥੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਗੁਰੂ ਮਹਿਮਾ ਦਾ ਗੁਣਗਾਣ ਕਰਨਗੇ।29 ਅਗਸਤ ਨੂੰ ਭੋਗਾਂ ਉਪਰੰਤ ਵਿਸ਼ਾਲ ਦੀਵਾਨ ਸਜਣਗੇ,ਜਿੰਨਾਂ 'ਚ ਤਖਤ ਸਾਹਿਬਾਨਾਂ ਦੇ ਜਥੇਦਾਰ,ਸੰਪਰਦਾਵਾਂ ਦੇ ਮੁਖੀ ,ਰਾਜਨੀਤਕ ,ਧਾਰਮਿਕ ਤੇ ਸਮਾਜਿਕ ਆਗੂ ਮੁਜਾਂਪੁਰਖਾਂ ਨੂੰ ਸ਼ਰਧਾ ਦੇ ਫੱਲਾਂ ਭੇਟ ਕਰਨਗੇ।ਮੌਜੂਦਾ ਮਹਾਂਪਰਖਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਇਆਂ ਜਾਣਗੀਆਂ।