Liverpool, ਅਗਸਤ 2019-( giani amrik singh rathoar)- ਯੂ.ਕੇ. ਦੀਆਂ ਸਿੰਘ ਟਵਿਨਜ਼ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਦੋ ਜੁੜਵਾਂ ਭੈਣਾਂ ਅੰਮਿ੍ਤ ਕੌਰ ਸਿੰਘ ਤੇ ਰਾਬਿੰਦਰਾ ਕੌਰ ਸਿੰਘ ਦੀਆਂ ਇਤਿਹਾਸਕ ਕਲਾ ਕਿ੍ਤਾਂ ਨੂੰ ਮੁੱਖ ਰੱਖਦਿਆਂ ਲਿਵਰਪੂਲ ਯੂਨੀਵਰਸਿਟੀ ਵਲੋਂ ਆਨਰੇਰੀ ਡਾਕਟਰੇਟ (ਡਾਕਟਰ ਆਫ਼ ਲੈਟਰਜ਼) ਦੀ ਡਿਗਰੀ ਪ੍ਰਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਦੋਵਾਂ ਭੈਣਾਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਚਿੱਤਰਕਾਰੀ ਕੀਤੀ ਹੈ | ਉਨ੍ਹਾਂ ਵਲੋਂ ਤਿਆਰ ਕੀਤੇ ਚਿੱਤਰਾਂ ਦੀਆਂ ਦੇਸ਼ ਵਿਦੇਸ਼ ਵਿਚ ਪ੍ਰਦਰਸ਼ਨੀਆਂ ਲੱਗਦੀਆਂ ਹਨ | ਸਿੰਘ ਟਵਿਨਜ਼ ਦੇ ਕੰਮਾਂ ਨੂੰ ਵੇਖਦਿਆਂ
ਮਹਾਰਾਣੀ ਐਲਿਜਾਬੈੱਥ ਵਲੋਂ ਵੀ ਉਨ੍ਹਾਂ ਨੂੰ ਐਮ. ਬੀ. ਈ. ਦਾ ਸ਼ਾਹੀ ਖਿਤਾਬ ਦਿੱਤਾ ਗਿਆ ਸੀ | ਉਨ੍ਹਾਂ ਵਲੋਂ ਮਹਾਰਾਜਾ ਦਲੀਪ ਸਿੰਘ ਤੇ ਸ਼ਹੀਦ ਊਧਮ ਸਿੰਘ ਬਾਰੇ ਤਿਆਰ ਕੀਤਾ ਵੱਡੇ ਆਕਾਰ ਦਾ ਚਿੱਤਰ ਹਾਲ ਹੀ 'ਚ ਚਰਚਾ ਵਿਚ ਰਿਹਾ ਸੀ |