ਹਠੂਰ,22,ਅਗਸਤ-(ਕੌਸ਼ਲ ਮੱਲ੍ਹਾ)-ਵਾਤਾਵਰਨ ਦੀ ਸੁੱਧਤਾ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ,ਸਾਡੀ ਜਿੰਦਗੀ ਵਿਚ ਰੁੱਖਾ ਦੀ ਇੱਕ ਵਿਸ਼ੇਸ ਮਹੱਤਤਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਰਾਜ ਸਭਾ ਦੇ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਨਿਰਮਲ ਕੁਟੀਆ ਸ੍ਰੀ ਸੰਤੋਖਸਰ ਸਾਹਿਬ ਪਿੰਡ ਮੱਲ੍ਹਾ ਵਿਖੇ ਕੀਤਾ।ਉਨ੍ਹਾ ਕਿਹਾ ਕਿ ਸਾਨੂੰ ਝੋਨੇ ਦੀ ਫਸਲ ਤੋ ਕਿਨਾਰਾ ਕਰਕੇ ਬਾਗਬਾਨੀ,ਦਾਲਾ,ਗੰਨਾ ਅਤੇ ਸਬਜੀਆ ਦੀ ਖੇਤੀ ਕਰਨੀ ਚਾਹੀਦਾ ਹੈ ਜਿਸ ਨਾਲ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਅਤੇ ਵਾਤਾਵਰਨ ਵੀ ਸੁੱਧ ਰਹੇਗਾ।ਉਨ੍ਹਾ ਕਿਹਾ ਕਿ ਅੱਜ ਦਾ ਮਨੁੱਖ ਸਾਡੇ ਸੱਚੇ ਮਿੱਤਰ ਦਰੱਖਤਾ ਨੂੰ ਇੱਕ ਦੁਸਮਣ ਦੀ ਤਰ੍ਹਾ ਕੱਟ ਰਿਹਾ ਹੈ ਜੋ ਸਾਨੂੰ ਕੜਕਦੀ ਧੁੱਪ ਵਿਚ ਠੰਡੀ ਛਾ ਪ੍ਰਦਾਨ ਕਰਦੇ ਹਨ।ਉਨ੍ਹਾ ਕਿਹਾ ਕਿ ਸਾਨੂੰ ਆਪਣੀਆ ਆਉਣ ਵਾਲੀਆ ਪੀੜ੍ਹੀਆ ਲਈ ਪਾਣੀ ਬਚਾਉਣਾ ਅਤੇ ਵੱਧ ਤੋ ਵੱਧ ਰੁੱਖ ਲਾਉਣ ਦਾ ਸੰਦੇਸ ਦੇਣਾ ਚਾਹੀਦਾ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ਸਰਕਾਰ ਵੀ ਸੂਬੇ ਦੇ ਕਿਸਾਨਾ ਨੂੰ ਫਸਲੀ ਚੱਕਰ ਵਿਚੋ ਕੱਢ ਕੇ ਸਹਾਇਕ ਖੇਤੀ ਪ੍ਰਦਾਨ ਕਰਨ ਲਈ ਅਨੇਕਾ ਕਿਸਾਨਾ ਦੇ ਹੱਕ ਦੀਆ ਸਕੀਮਾ ਤਿਆਰ ਕਰ ਰਹੀ ਹੈ।ਇਸ ਮੌਕੇ ਸ੍ਰੀ ਸੰਤੋਖਸਰ ਸਾਹਿਬ ਪਿੰਡ ਮੱਲ੍ਹਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਲਾਲ ਸਿੰਘ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਈਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ,ਦਿਆ ਸਿੰਘ,ਡਾ:ਗੋਰਵ ਮਿੱਤਲ,ਕੋਮਲ ਦੇਵੀ,ਕੁਲਦੀਪ ਸਿੰਘ ਚਕਰ, ਜਗਜੀਤ ਸਿੰਘ ਸਿੱਧੂ,ਹਰਦੀਪ ਕੌਸ਼ਲ ਮੱਲ੍ਹਾ,ਰਣਜੀਤ ਸਿੰਘ,ਅੰਮ੍ਰਿਤਪਾਲ ਸਿੰਘ,ਸੰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਰਾਜ ਸਭਾ ਦੇ ਮੈਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਪਿੰਡ ਮੱਲ੍ਹਾ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ।