You are here

ਪਿੰਡ ਛੀਨੀਵਾਲ ਕਲਾਂ ਵਿੱਚ ਹਲਕਾ ਵਿਧਾਇਕ ਪੰਡੋਰੀ ਨੇ ਕਰਵਾਈ ਵਿਕਾਸ ਕਾਰਜਾ ਦੀ ਸੁਰੂਆਤ 

ਪਿੰਡ ਦੇ ਸ਼ਮੂਹ ਪੰਚਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾ ਲਈ ਸਰਪੰਚ ਸਿਮਲਜੀਤ ਕੌਰ ਨੂੰ  ਸਮਰਥਨ ਦੇਣ ਦਾ ਲਿਆ ਫੈਸ਼ਲਾਂ
ਮਾਨ ਸਰਕਾਰ ਵੱਲੋਂ ਪਾਰਟੀਬਾਜੀ ਤੋਂ ਉਪਰ ਉਠ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਏ ਜਾ ਰਹੇ ਹਨ-ਵਿਧਾਇਕ ਪੰਡੋਰੀ

ਮਹਿਲ ਕਲਾਂ 20 ਅਗਸਤ (ਡਾਕਟਰ ਸੁਖਵਿੰਦਰ ਸਿੰਘ )ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਗ੍ਰਾਮ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਰਕੇ ਪਿਛਲੇ ਸਮੇਂ ਤੋਂ ਪਿੰਡ ਦੇ ਵਿਕਾਸ ਕਾਰਜ ਰੁਕੇ ਹੋਏ ਸਨ | ਪਿੰਡ ਅੰਦਰ ਆਪਸੀ ਧੜੇਬੰਦੀ ਕਾਰਨ ਚੱਲਿਆਂ ਆ ਰਿਹਾ ਵਿਵਾਦ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਪਿੰਡ ਦੀ ਸਰਪੰਚ ਸਿਮਲਜੀਤ ਕੌਰ ਨੂੰ  ਪੰਚ ਗੁਰਦੀਪ ਕੌਰ,ਪੰਚ ਨਿਰਭੈ ਸਿੰਘ,ਪੰਚ ਰਾਜਾ ਸਿੰਘ,ਪੰਚ ਚਰਨਜੀਤ ਕੌਰ,ਪੰਚ ਨਸੀਬ ਕੌਰ,ਪੰਚ ਸੁਖਵਿੰਦਰ ਕੌਰ,ਪੰਚ ਕੁਲਵੰਤ ਕੌਰ,ਪੰਚ ਕੌਰ ਸਿੰਘ,ਪੰਚ ਜਸਪਾਲ ਸਿੰਘ,ਪੰਚ ਸਮਸ਼ੇਰ ਸਿੰਘ ਤੇ ਪੰਚ ਬਲੌਰ ਸਿੰਘ ਨੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜਾ ਲਈ ਸਮਰਥਨ ਦੇਣ ਦਾ ਫੈਸ਼ਲਾਂ ਕੀਤਾ | ਪੰਚਾਂ ਵੱਲੋਂ ਦਿੱਤੇ ਸਮਰਥਨ ਤੋਂ ਬਾਅਦ ਸਰਪੰਚ ਸਿਮਲਜੀਤ ਕੌਰ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਲੈ ਕੇ ਪਿੰਡ ਗਹਿਲ ਨੂੰ  ਜਾਂਦੀ ਿਲੰਕ ਸੜ੍ਹਕ ਤੱਕ 12 ਲੱਖ ਦੀ ਲਾਗਤ ਨਾਲ ਸੀਵਰੇਜ ਪਾਈਪਾਂ ਪਾਉਣ ਦਾ ਉਦਘਾਟਨ ਹਲਕਾ ਮਹਿਲ  ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ | ਉਨ੍ਹਾਂ ਇਸ ਮੌਕੇ ਇਕੱਠ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜ ਪਾਰਟੀਬਾਜੀ ਤੋ ਉਪਰ ਉਠ ਕੇ ਕਰਵਾਏ ਜਾ ਰਹੇ ਹਨ ਅਤੇ ਕਿਸੇ ਵੀ ਪੰਚਾਇਤ ਨਾਲ ਵਿਕਾਸ ਕਾਰਜ ਕਰਵਾਉਣ ਸਮੇਂ ਵਿਤਕਰੇਬਾਜੀ ਨਹੀ ਹੋਣ ਦਿੱਤੀ ਜਾ ਰਹੀ | ਉਨ੍ਹਾਂ ਪਿੰਡ ਛੀਨੀਵਾਲ ਕਲਾਂ ਦੇ ਸ਼ਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾ ਲਈ ਪਾਰਟੀਬਾਜੀ ਤੋ ਉਪਰ ਉਠ ਕੇ ਦਿੱਤੇ ਸਮਰਥਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਾਨੂੰ ਸਾਰਿਆ ਨੂੰ  ਬਹੁਤ ਖੁਸੀ ਹੈ ਕਿ ਪਿੰਡ ਦੀ ਪੰਚਾਇਤ ਵਿਕਾਸ ਕਾਰਜਾ ਲਈ ਇੱਕਜੁਟ ਹੋਈ ਹੈ | ਹਲਕੇ ਦੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ,ਸਹਿਰਾਂ ਤੇ ਕਸਬਿਆਂ ਦੇ ਵਿਕਾਸ ਕਾਰਜਾ ਦੇ ਨਾਲ ਨਾਲ ਨੌਜਵਾਨਾਂ ਨੂੰ  ਰੁਜਗਾਰ ਦੀ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ | ਨੌਜਵਾਨਾਂ ਨੂੰ  ਰੁਜ਼ਗਾਰ ਦੇਣ ਲਈ ਪਿੰਡ ਪੰਜਗਰਾਈਆਂ ਤੇ ਖੇੜੀ ਚਹਿਲਾ ਵਿਖੇ ਸਰਕਾਰ ਵੱਲੋਂ ਪਲਾਟ ਲਗਾਏ ਜਾ ਰਹੇ ਹਨ | ਇਨ੍ਹਾਂ ਪਲਾਟਾ ਦੇ ਸੁਰੂ ਹੋਣ ਨਾਲ ਹਲਕੇ ਦੇ ਬਹੁਤ ਸਾਰੇ ਨੌਜਵਾਨਾਂ ਨੂੰ  ਰੁਜ਼ਗਾਰ ਮਿਲੇਗਾ | ਉਨ੍ਹਾਂ ਸ਼ਮੂਹ ਗ੍ਰਾਮ ਪੰਚਾਇਤਾਂ ਨੂੰ  ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਦੀ ਸੁਰੂਆਤ ਕਰਾਉਣ ਤੇ ਪਿੰਡ ਸ਼ਮੂਹ ਪੰਚਾਂ ਵੱਲੋਂ ਵਿਕਾਸ ਕਾਰਜਾ ਲਈ ਦਿੱਤੇ ਸਮਰਥਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਮੇਰੇ ਵੱਲੋਂ ਕਿਸੇ ਵੀ ਵਾਰਡ ਦੇ ਪੰਚ ਨਾਲ ਕੋਈ ਵਿਤਕਰਾ ਨਹੀ ਕੀਤਾ ਜਾਵੇਗਾ | ਇਸ ਮੌਕੇ ਪੰਚ ਨਿਰਭੈ ਸਿੰਘ ਢੀਂਡਸਾ,ਪੰਚ ਗੁਰਦੀਪ ਕੌਰ,ਪੰਚ ਬਲੌਰ ਸਿੰਘ,ਪੰਚ ਜਸਪਾਲ ਸਿੰਘ,ਪੰਚ ਸਮਸ਼ੇਰ ਸਿੰਘ,ਪੰਚ ਕੌਰ ਸਿੰਘ,ਪੰਚ ਕੁਲਵੰਤ ਕੌਰ,ਪੰਚ ਸੁਖਵਿੰਦਰ ਕੌਰ,ਪੰਚ ਨਸੀਬ ਕੌਰ,ਪੰਚ ਚਰਨਜੀਤ ਕੌਰ ਤੇ ਪੰਚ ਰਾਜਾ ਸਿੰਘ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਸਰਪੰਚ ਸਿਮਲਜੀਤ ਕੌਰ ਨੂੰ  ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਵਿਕਾਸ਼ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀਆਂ ਵੱਖ-ਵੱਖ ਮੰਗਾਂ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ  ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਕਮ ਸਿੰਘ ਧਾਲੀਵਾਲ,ਪ੍ਰਧਾਨ ਸੁਖਮੰਦਰ ਸਿੰਘ,ਜਗਮੇਲ ਸਿੰਘ ਛੀਨੀਵਾਲ,ਡਾ ਰਜਿੰਦਰ ਸਿੰਘ,ਸਾਬਕਾ ਸੰਮਤੀ ਮੈਂਬਰ ਬਚਿੱਤਰ ਸਿੰਘ,ਹਰਨੇਕ ਸਿੰਘ,ਉਧਮ ਸਿੰਘ,ਨੰਬਰਦਾਰ ਅਵਤਾਰ ਸਿੰਘ,ਨੰਬਰਦਾਰ ਗੁਰਪ੍ਰੀਤ ਸਿੰਘ,ਨਿਰਮਲ ਸਿੰਘ ਗੇਨਾ,ਗੁਰਜੰਟ ਸਿੰਘ, ਲਖਵੀਰ ਸਿੰਘ,ਸੀਨੀਅਰ ਆਗੂ ਦਵਿੰਦਰ ਸਿੰਘ ਧਨੋਆ ਕੁਤਬਾ,ਬਲਾਕ ਪ੍ਰਧਾਨ ਗੋਬਿੰਦਰ ਸਿੰਘ ਸਿੱਧੂ,ਪਰਗਟ ਸਿੰਘ ਮਹਿਲ ਖੁਰਦ,ਕੁਨਾਲ ਸਰਮਾ,ਵਿਧਾਇਕ ਦੇ ਪੀਏ ਬਿੰਦਰ ਸਿੰਘ ਖਾਲਸਾ ਹਾਜਰ ਸਨ |