ਜਗਰਾਉ,ਹਠੂਰ,16,ਅਗਸਤ-(ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਸੰਜੀਵ ਜਲਾਲਾਬਾਦੀ ਕੁਝ ਦਿਨ ਪਹਿਲਾ ਆਪਣੀ ਸੰਸਾਰੀ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਉਨ੍ਹਾ ਦੀ ਜਨਮ ਭੂੰਮੀ ਪਿੰਡ ਸੁੱਲਾ (ਜਲਾਲਾਬਾਦ) ਵਿਖੇ ਪਾਏ ਗਏ।ਇਸ ਮੌਕੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਲੋਕ ਗਾਇਕ ਯੁੱਧਵੀਰ ਮਾਣਕ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਮੇਸੀ ਮਾਣਕ, ਲੋਕ ਗਾਇਕ ਜਗਦੇਵ ਖਾਨ,ਲੋਕ ਗਾਇਕ ਪ੍ਰਗਟ ਖਾਨ,ਲੋਕ ਗਾਇਕ ਹੈਰੀ ਮਾਣਕ, ਲੋਕ ਗਾਇਕ ਮਾਣਕ ਸੁਰਜੀਤ ਨੇ ਕਿਹਾ ਕਿ ਲੋਕ ਗਾਇਕ ਸੰਜੀਵ ਜਲਾਲਾਬਾਦੀ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਉਨ੍ਹਾ ਦੀ ਮੌਤ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਲੋਕ ਗਾਇਕ ਸੰਜੀਵ ਜਲਾਲਾਬਾਦੀ ਦੇ ਗਾਏ ਮਿਆਰੀ ਗੀਤ ਹਮੇਸਾ ਹੀ ਕੰਨਾ ਵਿਚ ਰਸ ਘੋਲਦੇ ਰਹਿਣਗੇ ਅਤੇ ਉਨ੍ਹਾ ਨੂੰ ਹਮੇਸਾ ਹੀ ਸੁਰੀਲੇ ਕਲਾਕਾਰ ਵੱਜੋ ਜਾਣਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬੀਬੀ ਸਰਬਜੀਤ ਕੌਰ ਮਾਣਕ,ਸੁਖਵਿੰਦਰ ਪੰਛੀ,ਗੁਰਮੀਤ ਮੀਤ,ਦਲਵਿੰਦਰ ਦਿਆਲਪੁਰੀ,ਅਮਰੀਕ ਸਿੰਘ ਤਲਵੰਡੀ,ਬਲਵੀਰ ਮਾਨ,ਭੁਪਿੰਦਰ ਸਿੰਘ ਸੇਖੋਂ,ਮੇਘਾ ਮਾਣਕ,ਅਜਮੇਲ ਸਿੰਘ ਮੋਹੀ,ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।