ਜਗਰਾਉਂ, ਸਿੱਖਿਆ ਵਿਭਾਗ ਵੱਲੋਂ ਬਣਾਈ ਸਿਲੈਕਸ਼ਨ ਕਮੇਟੀ ਨੇ ਸੂਬੇ ਵਿਚੋਂ 6 ਅਧਿਆਪਕਾਂ/ਹੈੱਡਮਾਸਟਰਾਂ ਨੂੰ ਨੈਸ਼ਨਲ ਐਵਾਰਡ ਦੀ ਚੋਣ ਲਈ ਨਾਮਜ਼ਦ ਕੀਤਾ ਹੈ। ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਅਧਿਆਪਕਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰ ਦਿੱਤੀ ਹੈ। ਨਾਮਜ਼ਦ ਕੀਤੇ ਅਧਿਆਪਕਾਂ ਹੁਣ 4 ਅਗਸਤ ਨੂੰ ਕੌਮੀ ਜੱਜਮੈਂਟ ਕਮੇਟੀ ਸਾਹਮਣੇ ਆਪਣੀ ਪੇਸ਼ਕਾਰੀ/ਇੰਟਰਵਿਊ ਦੇਣਗੇ। ਵੇਰਵਿਆਂ ਅਨੁਸਾਰ ਸੂਬੇ ਦੇ 22 ਜ਼ਿਲਿ੍ਹਆਂ ਵਿਚੋਂ ਕੌਮੀ ਖ਼ਿਤਾਬ ਵਾਸਤੇ ਕੁੱਲ 55 ਅਧਿਆਪਕਾਂ ਨੇ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਵਿਚੋਂ 6 ਦੇ ਕੰਮਾਂ ਤੇ ਤਜਰਬੇ ਦਾ ਮਿਆਰ ਨੈਸ਼ਨਲ ਪੱਧਰ ਦੇ ਜਾਰੀ ਮਾਪਦੰਡਾਂ ਨਾਲ ਮੇਲ ਖਾਂਦਾ ਦਿਸਿਆ। ਡੀਪੀਆਈ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੰਮਾਂ ਬਾਰੇ ਸਾਰੇ ਵੇਰਵੇ ਆਨਲਾਈਨ ਮਾਧਿਅਮ ਰਾਹੀਂ ਦੇਣੇ ਹੋਣਗੇ।
ਸਿੱਖਿਆ ਵਿਭਾਗ ਵੱਲੋਂ ਨਾਮਜ਼ਦ ਅਧਿਆਪਕ ਬਰਨਾਲਾ, ਲੁਧਿਆਣਾ, ਮਾਨਸਾ, ਰੂਪਨਗਰ, ਮੁਕਤਸਰ ਸਾਹਿਬ ਜ਼ਿਲਿ੍ਹਆਂ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਕੇਵਲ ਬਰਨਾਲਾ ਇਕਲੌਤਾ ਜ਼ਿਲ੍ਹਾ ਹੈ ਜਿੱਥੋਂ 2 ਅਧਿਆਪਕ ਹਰਪ੍ਰੀਤ ਸਿੰਘ ਹੈੱਡਮਾਸਟਰ ਬੀਹਾ ਤੇ ਸੁਰੇਸ਼ਾ ਰਾਣੀ ਹੈੱਡਮਿਸਟਰੈੱਸ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨਿਹਾਲ ਸਿੰਘ ਵਾਲਾ ਨਾਲ ਸਬੰਧਤ ਹੈ। ਬਾਕੀ ਅਧਿਆਪਕਾਂ ਵਿਚ ਅਰੁਨ ਕੁਮਾਰ ਗਰਗ ਪਿ੍ਰੰਸੀਪਲ ਮਾਨਸਾ, ਅੰਮਿ੍ਤਪਾਲ ਸਿੰਘ ਕੰਪਿਊਟਰ ਅਧਿਆਪਕ ਲੁਧਿਆਣਾ, ਵਿਜੇ ਕੁਮਾਰ ਸ਼ਰਮਾ ਪਿ੍ਰੰਸੀਪਲ ਰੂਪਨਗਰ, ਡਾ. ਹਰੀਭਜਨ ਪ੍ਰੀਯਦਰਸ਼ੀ ਲੈਕਚਰਾਰ ਮਲੋਟ ਮੁਕਤਸਰ ਸਾਹਿਬ ਦਾ ਨਾਂਅ ਸ਼ਾਮਲ ਹੈ।
News By, Manjinder Gill (00917009209345)