ਆਓ ਬੂਟੇ ਲਾਈਏ)
ਸਾਉਣ ਮਹੀਨਾ ਭਾਗਾਂ ਭਰਿਆ,ਆਓ ਬੂਟੇ ਲਾਈਏ।
ਤੀਆਂ ਤਾਂ ਹੁਣ ਘੰਟਾ ਈ ਲੱਗਦੀਆਂ,ਨਾ ਇਹ ਗੱਲ ਦਿਲੋਂ ਭੁਲਾਈਏ।
ਇਸ ਵਾਰ ਤਾਂ ਪਹਿਲੀ ਸਾਉਣ ਨੂੰ,ਰੱਬ ਨਿਛਾ ਹੈ ਕਰ ਗਿਆ,
ਮੇਘਲਾ ਜੰਮ ਕੇ ਵਰਸ ਗਿਆ, ਸਦਕੇ ਉਸ ਤੋਂ ਜਾਈਏ।
ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ,ਆਪਾਂ ਸੱਭ ਹੀ ਜਾਣੀਏਂ,
ਬੂਟੇ ਲਾਈਏ ਪਾਲੀਏ ਤੇ,ਆਪਣਾ ਫਰਜ਼ ਨਿਭਾਈਏ।
ਬੁਢੇ ਦਰੱਖਤ ਕੱਟ ਦੇਈਏ,ਪਰ ਛੇੜੀਏ ਨਾ ਜਵਾਨਾਂ ਨੂੰ,
ਅਕਾਲਪੁਰਖ ਨੂੰ ਹੋਰ ਦੋਸਤੋ, ਆਪਾਂ ਨਾ ਅਜਮਾਈਏ।
ਹਰ ਪਰਿਵਾਰ ਹੀ ਕਰੇ ਤੁਹੱਈਆ, ਬੂਟੇ ਨਵੇਂ ਲਗਾਵਣ ਦਾ,
ਆਪ ਲਗਾਈਏ ਆਂਢ ਗੁਆਂਢ ਤੇ ਹੋਰਾਂ ਨੂੰ ਉਕਸਾਈਏ।
ਨਵੇਂ ਪੌਦੇ ਛਾਂ ਵਾਲੇ ਤੇ ਫਲਾਂ ਵਾਲੇ ਇਸੇ ਮਹੀਨੇ ਲੱਗਣ,
ਸਾਵਨ ਦੇ ਮਹੀਨੇ ਇਹ ਗੱਲ ਸਭਨਾਂ ਨੂੰ ਸਮਝਾਈਏ।
ਸੁੱਖ ਸ਼ਾਂਤੀ ਨਾਲ ਇਹ ਲੰਘੇ ਮਹੀਨਾ ਭਾਗਾਂ ਭਰਿਆ,
ਦੱਦਾਹੂਰੀਆ ਕੀਟ ਪਤੰਗੇ ਕੋਲੋਂ ਸਦਾ ਹੀ ਆਪਣਾ ਆਪ ਬਚਾਈਏ।
ਵਾਤਾਵਰਣ ਤਾਂ ਨਾਲ਼ ਦਰੱਖਤਾਂ ਖ਼ੁਸ਼ਗਵਾਰ ਰਹਿਣਾ ਹੈ,
ਇਹੀ ਸੋਚ ਆਓ ਦੋਸਤੋ ਸਾਰੇ ਹੀ ਅਪਣਾਈਏ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556