ਜਗਰਾਉ 30ਜੂਨ (ਅਮਿਤਖੰਨਾ)ਸ੍ਰੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਬਹੁਤ ਹੀ ਧਾਰਮਿਕ ਜੋਸ਼ੋ ਖਰੋਸ਼ ਨਾਲ ਹੋਈ, ਯਾਤਰੀਆਂ ਦੀ ਸੇਵਾ ਲਈ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਜੰਮੂ ਕਸ਼ਮੀਰ ਮਾਰਗ ਤੇ ਟਿਕਰੀ ( ਮਾਂਡ ) ਵਿਖੇ ਲਗਾਏ ਜਾਂਦੇ ਭੰਡਾਰੇ ਦਾ ਉਦਘਾਟਨ ਡੀ.ਸੀ ਊਧਮਪੁਰ ਕ੍ਰਿਤਿਕਾ ਜਯੋਤਸਨਾ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ ਵਿਨੋਦ ਕੁਮਾਰ ਵੀ ਹਾਜ਼ਰ ਰਹੇ , ਇਨ੍ਹਾਂ ਤੋਂ ਇਲਾਵਾ ਸਾਬਕਾ ਐਮ ਐਲ ਏ ਬਲਵੰਤ ਸਿੰਘ ਮਾਨਕੋਟੀਆ ਪਵਨ ਖਜੂਰੀਆ , ਏ ਡੀ ਸੀ ਮੁਹੰਮਦ ਸਈਅਦ ਖ਼ਾਨ , ਡੀ ਡੀ ਸੀ ਚੇਅਰਮੈਨ ਲਾਲ ਚੰਦ ਤੋਂ ਇਲਾਵਾ ਸਰਪੰਚ ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ. ਇਸ ਮੌਕੇ ਮੰਡਲ ਦੇ ਪ੍ਰਧਾਨ ਵਿਵੇਕ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ 13 ਵਾ ਭੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਵਿਚ ਯਾਤਰੀਆਂ ਲਈ ਭੋਜਨ ਅਤੇ ਰਾਤਰੀ ਵਿਸ਼ਰਾਮ ਤੋਂ ਇਲਾਵਾ ਹੋਰ ਸਾਰੀਆਂ ਸੁਵਿਧਾਵਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਪ੍ਰਧਾਨ ਗਰਗ ਨੇ ਕਿਹਾ ਕਿ ਊਧਮਪੁਰ ਜ਼ਿਲ੍ਹੇ ਦੀਆਂ ਸਿਰਮੌਰ ਸ਼ਖਸੀਅਤਾਂ ਡਾ. ਆਰ.ਸੀ ਨਾਗਰ ਅਤੇ ਵਿਕਰਮ ਸਲਾਥੀਆ ਵੱਲੋਂ ਭੰਡਾਰੇ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤਕ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ . ਉਨ੍ਹਾਂ ਮੰਡਲ ਵੱਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਖਾਸ ਕਰ ਸਥਾਨਕ ਸ਼ਖ਼ਸੀਅਤਾਂ ਵੱਲੋਂ ਭੰਡਾਰੇ ਦੀ ਤਾਰੀਫ਼ ਕਰਦਿਆਂ ਕਿਹਾ ਗਿਆ ਕਿ ਅੱਜ ਊਧਮਪੁਰ ਜ਼ਿਲ੍ਹੇ ਵਿੱਚ ਜਗਰਾਉਂ ਵਾਲਿਆਂ ਦਾ ਭੰਡਾਰਾ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ । ਡਿਪਟੀ ਕਮਿਸ਼ਨਰ ਕਰਿਤਿਕਾ ਜਯੋਤਸਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੂਰੀ ਯਾਤਰਾ ਦੌਰਾਨ ਭੰਡਾਰਾ ਚਲਾਉਣਾ ਅਤੇ ਚੌਵੀ ਘੰਟੇ ਯਾਤਰੀਆਂ ਦੀ ਸੇਵਾ ਕਰਨਾ ਇਕ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ , ਜਿਸ ਲਈ ਉਹ ਸੰਸਥਾ ਦੇ ਸਾਰੇ ਹੀ ਮੈਂਬਰਾਂ ਵਧਾਈ ਦੇ ਪਾਤਰ ਹਨ, ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਨੂੰ ਇਹ ਯਕੀਨ ਦਿਵਾਇਆ ਕਿ ਪ੍ਰਸ਼ਾਸਨ ਭੰਡਾਰੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਚਨਬੱਧ ਹੈ ਤੇ ਭੰਡਾਰੇ ਵਿਚ ਕਿਸੇ ਕਿਸਮ ਦੀ ਕੋਈ ਕਮੀ ਜਾਂ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਆਮ ਆਦਮੀ ਪਾਰਟੀ ( ਪੰਜਾਬ ) ਦੇ ਜਨਰਲ ਸਕੱਤਰ ਗੋਪੀ ਸ਼ਰਮਾ , ਸੁਮਿਤ ਸ਼ਾਸਤਰੀ ਸੰਜੀਵ ਮਲਹੋਤਰਾ ਸੁਖਦੀਪ ਨਾਹਰ ਅਸ਼ਵਨੀ ਕੁਮਾਰ ਦੀਪਕ ਜੈਨ ਪਵਨ ਕੱਕਡ਼ ਭਾਰਤ ਭੂਸ਼ਨ ਰਾਹੁਲ ਸ਼ਰਮਾ ਦਵਿੰਦਰ ਕੁਮਾਰ ਕ੍ਰਿਸ਼ਨਾ ਗੁਪਤਾ ਦੀਪ ਸ਼ਰਮਾ ਅੰਕਿਤ ਗਰਗ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ ।