ਸ਼ਾਨਦਾਰ ਸੋ ਫ਼ੀਸਦੀ ਨਤੀਜਾ
90% ਤੋਂ ਉੱਪਰ -- 21, 80% ਤੋਂ ਉੱਪਰ ---- 86, 70% ਤੋ ਉੱਪਰ --- 34
ਜਗਰਾਉ 30ਜੂਨ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ਵਿਚ ਮੋਹਰੀ ਪੁਜੀਸ਼ਨਾਂ ਲੈ ਕੇ ਧਮਾਲਾਂ ਪਾ ਦਿੱਤੀਆਂ ਹਨ । ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਚਾਰੂ 97.8% ਅੰਕ ਲੈ ਕੇ ਮੈਰਿਟ ਦੀ ਹੱਕਦਾਰ ਬਣੀ ਹੈ ।ਇਸੇ ਲੜੀ ਵਿੱਚ ਐਸ਼ਮਨ ਦੇ ਕਾਮਰਸ ਵਿਚੋਂ 95%ਅੰਕਿਤਾ ਵਿਰਕ ਦੇ ਆਰਟਸ ਵਿੱਚੋਂ 94.8% ਚਿਰਾਗ ਖੰਨਾ ਦੇ ਆਰਟਸ ਵਿੱਚੋਂ 93.8% ਰਮਨੀਤ ਕੌਰ ਦੇ ਕਾਮਰਸ ਚੋਂ 92.8% ਸ਼ਰੁਤੀ ਤਨੇਜਾ ਦੇ ਸਾਇੰਸ ਵਿੱਚੋਂ 92.6 % ਪ੍ਰਦੀਪ ਕੌਰ ਦੇ ਸਾਇੰਸ ਚੋਂ 92.4 ਨਵਪ੍ਰੀਤ ਕੌਰ ਦੇ ਕਾਮਰਸ ਚੋਂ 91.8 ਜਸਮੀਤ ਕੌਰ ਦੇ ਸਾਇੰਸ ਵਿੱਚੋਂ 89.4 %ਅੰਕ ਹਾਸਿਲ ਕਰਕੇ ਸਕੂਲ ਵਿਚੋਂ ਮੋਹਰੀ ਪੁਜ਼ੀਸ਼ਨਾਂ ਤੇ ਰਹੇ ਹਨ । ਨਤੀਜਾ ਨਿਕਲਦੇ ਹੀ ਸਕੂਲ ਵਿਚ ਜਸ਼ਨ ਵਾਲਾ ਮਾਹੌਲ ਬਣ ਗਿਆ ।ਸਕੂਲ ਪੁੱਜੇ ਹੋਏ ਬੱਚਿਆਂ ਅਤੇ ਮਾਪਿਆਂ ਨੇ ਆਪਣੀ ਬੇਪਨਾਹ ਖ਼ੁਸ਼ੀ ਜ਼ਾਹਰ ਕਰਦਿਆਂ ਮੈਨੇਜਮੈਂਟ , ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ,ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਬੱਚਿਆਂ ਦਾ ਭਵਿੱਖ ਰੌਸ਼ਨ ਹੋ ਗਿਆ ਹੈ ।ਸਨਮਾਨਯੋਗ ਮੈਨੇਜਮੈਂਟ ਮੈਂਬਰ ਪ੍ਰਧਾਨ ਸ਼੍ਰੀ ਰਮੇਸ਼ ਜੈਨ ਜੀ ਮੈਨੇਜਰ ਸ੍ਰੀ ਧਰਮਪਾਲ ਜੈਨ ਜੀ ਅਤੇ ਸੈਕਟਰੀ ਸ੍ਰੀ ਵਿਜੇ ਜੈਨ ਜੀ ਨੇ ਸਕੂਲ ਪਹੁੰਚ ਕੇ ਬੱਚਿਆਂ ਨੂੰ ਮਠਿਆਈ ਖਿਲਾਈ ਅਤੇ ਆਉਣ ਵਾਲੇ ਸਮੇਂ ਵਿੱਚਸਕੂਲ ਦੇ ਐਜੂਕੇਸ਼ਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਕੂਲ ਵਿੱਚ ਤਕਨੀਕੀ ਪੱਧਰ ਉੱਤੇ ਕੀਤੇ ਜਾਣ ਵਾਲੇ ਵੱਡੇ ਉਪਰਾਲਿਆਂ ਬਾਰੇ ਮਾਪਿਆਂ ਨੂੰ ਦੱਸਿਆ ,ਜਿਸ ਨਾਲ ਬੱਚਿਆਂ ਦਾ ਸਮੇਂ ਸਮੇਂ ਤੇ ਉੱਚ ਪੱਧਰੀ ਸਿੱਖਿਆ ਪ੍ਰਬੰਧਨ ਕੀਤਾ ਜਾਵੇਗਾ ਅਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਖੁਸ਼ਹਾਲ ਹੋਵੇਗਾ ।