You are here

ਪੰਜਾਬ ਅੰਦਰ ਔਰਤਾਂ ਦਾ ਭਵਿੱਖ ਸੁਰੱਖਿਅਤ ਨਹੀਂ - ਗੁਰਸੇਵਕ ਮੱਲਾ

ਬਰਨਾਲਾ ,ਜੁਲਾਈ 2019 ( ਗੁਰਸੇਵਕ ਸੌਹੀ)ਜਦੋਂ ਤੋਂ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਆਈ ਆ ਉਦੋਂ ਤੋਂ ਹੀ ਪੰਜਾਬ ਵਿੱਚ ਅਪਰਾਧ ਲਗਾਤਾਰ ਵੱਧਦੇ ਜਾ ਰਹੇ ਇਹਨਾਂ ਸ਼ਬਦਾਂ ਪਰਗਟਾਵਾ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿਂਘ ਮੱਲਾ ਨੇ ਕੀਤਾ। ਪਹਿਲਾਂ ਤਾ ਧਰਮਕੌਟ ਦੇ ਨਜਦੀਕ ਪੰਡੌਰੀ ਦੀ ਇੱਕ ਵਿਧਵਾ ਔਰਤ ਦੀ ਜਮੀਨ ਤੇ ਨਾਜਾਇਜ ਕਬਜਾ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਫੇਰ ਥਾਣਾ ਬਿਲਗਾ  ਦੇ ਐਸ ਐਚ ਓ ਦੀ ਹਾਜਰੀ ਵਿੱਚ ਇੱਕ ਹੋਰ ਵਿਧਵਾ ਔਰਤ ਵੱਲੌਂ ਠੇਕੇ ਤੇ ਲਈ ਜਮੀਨ ਇੱਕ ਵਲੈਤੀਏ ਨੇ ਵਾਹ ਲਈ  ਇਸਦਾ ਦਾ ਇੱਕ  ਵੀਡੀਓ ਵਾਇਰਲ ਹੋਇਆ ਸੀ।ਤੇ ਹੁਣ ਸਮਰਾਲਾ ਦੇ ਬਰਮਾ ਦੀ ਇੱਕ ਬਜੁਰਗ ਔਰਤ ਜੋ ਵਿਧਵਾ ਸੀ ਦੇ ਘਰ ਉੱਤੇ ਇਕ ਏ ਐਸ ਆਈ ਤੇ ਇੱਕ  ਸਰਪੰਚ ਵੱਲੌਂ ਨਾਜਾਇਜ  ਕਬਜਾ ਕਰਵਾਇਆ ਤੇ ਮਾਤਾ ਦੀ ਕੁੱਟਮਾਰ ਵੀ ਕੀਤੀ ਜੋ ਕਿ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਬਹੁਤ ਘਟੀਆ ਸੋਚ ਵਾਲੇ ਇਹਨਾਂ ਦੌਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਅਪਰਾਧੀਆਂ ਨੂੰ ਸਹਿ ਦੇਣ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਪੰਜਾਬ ਨੂੰ ਜੰਗਲ ਰਾਜ ਬਣਨ ਤੋ ਰੋਕਿਆ ਜਾ ਸਕੇਏ। ਔਰਤਾਂ  ਸੁਰੱਖਿਅਤ ਨਹੀਂ  ਆਏ ਦਿਨ ਬੱਚਿਆ ਦੇ ਅਗਵਾ ਕਰਨ ਅਤੇ ਕਤਲਾਂ ਦੀ ਵੱਧ ਰਹੀ ਗਿਣਤੀ ਉਪਰੌਂ ਸਮੇਂ  ਸਿਰ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਨਾ ਹੋਣਾ ਇਹ ਸਭ ਮਾੜੇ ਸਿਸਟਮ ਦੀ  ਅਪਰਾਧੀਆਂ ਨਾਲ ਮਿਲੀਭੁਗਤ ਸਾਬਤ ਕਰਦੀ ਆ।