ਚੌਕੀਮਾਨ 25 ਮਈ (ਨਸੀਬ ਸਿੰਘ ਵਿਰਕ) ਉੱਚ ਕੋਟੀ ਦੇ ਕਬੱਡੀ ਖਿਡਾਰੀ ਅਤੇ ਉੱਘੇ ਸਮਾਜਸੇਵੀ ਸ: ਦਲਜਿੰਦਰ ਸਿੰਘ ਸਮਰਾ ਜਿੰਨਾ ਨੂੰ ਪੰਜਾਬ ਛੱਡਕੇ ਇੰਗਲੈਂਡ (ਯੂਕੇ) ਗਿਆ ਲਗਭਗ 46 ਸਾਲ ਦੇ ਕਰੀਬ ਦਾ ਅਰਸਾ ਹੋ ਚੁੱਕਾ ਹੈ ਪਰ ਅੱਜ ਵੀ ਦਲਜਿੰਦਰ ਸਿੰਘ ਸਮਰਾ ਜਿੱਥੇ ਅੱਜ ਵੀ ਮਾਂ ਖੇਡ ਕਬੱਡੀ ਲਈ , ਸਕੂਲੀ ਵਿਦਿਆਰਥੀਆ ਲਈ ਅਤੇ ਇਲਾਕੇ ਦੇ ਗਰੀਬ ਲੋੜਵੰਦ ਪਰਿਵਾਰਾਂ ਲਈ ਆਪਣੀ ਨੇਕ ਕਮਾਈ ਚੋਂ ਦਸਵਾਂ ਦਸਬੰਧ ਕੱਢਕੇ ਲੋਕ ਸੇਵਾ ਕਰਦੇ ਆਏ ਹਨ ਉੱਥੇ ਹੀ ਗਰੀਬ ਕੁੜੀਆ ਦੇ ਵਿਆਹਾਂ ਤੇ ਵੀ ਬਣਦੀ ਸਮਾਗਰੀ ਦੇਕੇ ਮਦਦਗਾਰ ਸਾਬਤ ਹੁੰਦੇ ਆਏ ਹਨ । ਦਲਜਿੰਦਰ ਸਿੰਘ ਸਮਰਾਂ ਪੰਜਾਬ ਦੀ ਧਰਤੀ ਤੋਂ ਕੂਹਾਂ ਦੂਰ ਰਹਿਕੇ ਵੀ ਪੰਜਾਬ ਵਾਸੀਆ ਨਾਲ ਆਪਣੇ ਜਵਾਨੀ ਵਾਲੇ ਦਿਨਾਂ ਵਾਂਗ ਮੋਹ ਦੀਆ ਤੰਦਾਂ ਜੋੜਕੇ ਰੱਖਦੇ ਹਨ । ਸਮਾਜਸੇਵੀ ਸਮਰਾਂ ਨੇ ਆਪਣੇ ਮਨ ਕੀ ਬਾਤ ਪੱਤਰਕਾਰਾਂ ਨਾਲ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਨੇ ਮੇਰਾ ਜੀਵਨ ਹੀ ਲੋਕ ਸੇਵਾ ਲਈ ਦਿੱਤਾ ਹੈ ਅਤੇ ਮੈਂ ਪਲ-ਪਲ ਆਪਣਾ ਇੱਕ ਇੱਕ ਮਿੰਟ ਗਰੀਬ ਪਰਿਵਾਰਾਂ ਦੇ ਲੇਖੇ ਲਗਾਉਂਦਾ ਉਸ ਵਹਿਗੁਰੂ ਦੀ ਕਿਰਪਾ ਨਾਲ ਆਪਣਾ ਜੀਵਨ ਗੁਜਾਰਾਂਗਾ ।