ਧਰਮਕੋਟ ਜੂਨ 17 ਮਨੋਜ ਕੁਮਾਰ ਨਿੱਕੂ
ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਕਰ ਰਿਹਾ ਡੇਰਾ ਸੱਚਾ ਸੌਦਾ ਵਿਸ਼ਵ ਭਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਕਿ ਦਿਨ ਰਾਤ ਨਿਸਵਾਰਥ ਸੇਵਾ ਕਰ ਰਹੇ ਹਨ ਚਾਹੇ ਉਹ ਕਿਸੇ ਗ਼ਰੀਬ ਦਾ ਮਕਾਨ ਬਣਾਉਣਾ ਹੋਵੇ ਚਾਹੇ ਕਿਸੇ ਗ਼ਰੀਬ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ ਹੋਵੇ ਚਾਹੇ ਗੁਰਦਾ ਦਾਨ ਕਰਨਾ ਹੋਵੇ ਤੇ ਚਾਹੇ ਖੂਨਦਾਨ ਕਰਨਾ ਹੋਵੇ ਡੇਰਾ ਸ਼ਰਧਾਲੂ ਕਦੇ ਵੀ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਪਿੱਛੇ ਨਹੀਂ ਹਟਦੇ ਅੱਜ ਧਰਮਕੋਟ ਦੇ ਵਿੱਚ ਇੱਕ ਨੌਜਵਾਨ ਨੂੰ ਬਲੱਡ ਦਿੱਤਾ ਗਿਆ ਇਸ ਮੌਕੇ ਪ੍ਰੇਮੀ ਅਰਸ਼ ਇੰਸਾਂ ਯੂਥ ਆਗੂ ਦੇ ਜਿੰਮੇਵਾਰ ਨੇ ਦੱਸਿਆ ਕਿ ਮੋਗਾ ਵਿਖੇ ਕੌੜਾ ਹਸਪਤਾਲਾ ਵਿੱਚ ਦਾਖਲ ਮਰੀਜ ਨੂੰ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਸੀ ਜਿਸਤੇ ਪ੍ਰੇਮੀ ਗੌਰਵ ਗੋਇਲ ਇੰਸਾਂ ਧਰਮਕੋਟ ਨੇ ਇੱਕ ਯੁਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਅਤੇ ਉਨ੍ਹਾਂ ਨੇ ਮੀਂਹ ਦੀ ਪ੍ਰਵਾਹ ਵੀ ਨਹੀਂ ਕੀਤੀ ਇਸ ਨੂੰ ਕਹਿੰਦੇ ਨੇ ਸੱਚੀ ਇਨਸਾਨੀਅਤ