ਕੰਟਰੋਲ ਰੂਮ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ
ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਕਿਸੇ ਵੀ ਖੇਤਰ ਵਿੱਚ ਜੇਕਰ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਜਾਂ ਇਸ ਨਾਲ ਸੁਰੱਖਿਆ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਲੋਕ ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਸੰਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਪੁਲਿਸ ਕੰਟਰੋਲ ਰੂਮ ਅਤੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਫ਼ਤਰੀ ਅਤੇ ਮੋਬਾਈਲ ਸੰਪਰਕ ਨੰਬਰ ਜਾਰੀ ਕੀਤੇ ਹਨ। ਡਾ. ਗਿੱਲ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ 'ਚ ਹੜ ਦੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਲੋਕ ਜਾਰੀ ਕੀਤੇ ਨੰਬਰਾਂ 'ਤੇ ਤੁਰੰਤ ਜਾਣਕਾਰੀ ਦੇ ਸਕਦੇ ਹਨ। ਜਿਸ 'ਤੇ ਫੌਰੀ ਕਾਰਵਾਈ ਕੀਤੀ ਜਾਵੇ ਜੀ। ਉਨਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਦੇ ਨੰਬਰ 100 ਅਤੇ 2414932, 33 ਅਤੇ 78370-18500 ਹਨ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ (0161-2414904, 78370-18501), ਡਿਪਟੀ ਪੁਲਿਸ ਕਮਿਸ਼ਨਰ (2414908, 78370-18502), ਏ.ਡੀ.ਸੀ.ਪੀ.-1 ਲੁਧਿਆਣਾ (2430666, 78370-18503), ਏ.ਡੀ.ਸੀ.ਪੀ.-2 ਲੁਧਿਆਣਾ (2541410, 78370-18504), ਏ.ਡੀ.ਸੀ.ਪੀ.-3 ਲੁਧਿਆਣਾ (2430026, 78370-18505), ਏ.ਡੀ.ਸੀ.ਪੀ.-4 ਲੁਧਿਆਣਾ (2224678, 78370-18506), ਏ.ਡੀ.ਸੀ.ਪੀ. ਸਥਾਨਕ ਲੁਧਿਆਣਾ (2414911, 78370-18599), ਏ.ਸੀ.ਪੀ. ਇੰਡਸਟ੍ਰੀਅਲ ਏਰੀਆ ਲੁਧਿਆਣਾ (2555782, 78370-18515), ਏ.ਸੀ.ਪੀ. ਸਿਵਲ ਲਾਈਨਜ਼ ਲੁਧਿਆਣਾ (2412101, 78370-18512), ਏ.ਸੀ.ਪੀ. ਉੱਤਰੀ ਲੁਧਿਆਣਾ (2750041, 78370-18511), ਏ.ਸੀ.ਪੀ. ਕੇਂਦਰੀ ਲੁਧਿਆਣਾ (2556527, 78370-18513) ਅਤੇ ਏ. ਸੀ. ਪੀ. ਪੂਰਬੀ ਲੁਧਿਆਣਾ (78370-18518) ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਲਾਡੋਵਾਲ ਲੁਧਿਆਣਾ ਨਾਲ (2801775, 78370-18619), ਮੁੱਖ ਅਫਸਰ ਥਾਣਾ ਮੇਹਰਬਾਨ ਲੁਧਿਆਣਾ ਨਾਲ (2691107, 78370-18628), ਮੁੱਖ ਅਫਸਰ ਥਾਣਾ ਕੂੰਮ ਕਲਾਂ ਲੁਧਿਆਣਾ ਨਾਲ (2832019, 78370-18618), ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਨਾਲ (2783710, 78370-18616), ਮੁੱਖ ਅਫਸਰ ਥਾਣਾ ਡਵੀਜ਼ਨ ਨੰ-3 ਲੁਧਿਆਣਾ ਨਾਲ (2740296, 78370-18603) ਅਤੇ ਮੁੱਖ ਅਫਸਰ ਥਾਣਾ ਡਵੀਜ਼ਨ ਨੰ-8 ਲੁਧਿਆਣਾ ਨਾਲ (2414944, 78370-18608) ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।