ਪਹੁੰਚੇ ਹੋਏ ਧਾਰਮਿਕ, ਸਮਾਜ ਸੇਵੀ ਆਗੂਆਂ ਅਤੇ ਪੱਤਰਕਾਰ ਨੂੰ ਕੀਤਾ ਗਿਆ ਸਨਮਾਨਿਤ...
ਬਾਬਾ ਬਾਕਰ ਸ਼ਾਹ ਕਮੇਟੀ ਵੱਲੋਂ ਅਗਲੇ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਵਾਉਣ ਦਾ ਅਹਿਦ....
ਬਰਨਾਲਾ /ਮਹਿਲ ਕਲਾਂ 6 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-ਇੱਥੋਂ ਨੇੜਲੇ ਪਿੰਡ ਮੂੰਮ ਵਿਖੇ ਪੀਰ ਬਾਬਾ ਬਾਕਰ ਸ਼ਾਹ ਜੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇਕ ਰੋਜ਼ਾ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆl
ਬਾਬਾ ਜੀ ਦੇ ਦਰਬਾਰ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ।
ਪ੍ਰੋਗਰਾਮ ਦੇ ਮੁੱਖ ਸਰਪ੍ਰਸਤ ਸੁਖਵਿੰਦਰ ਮੂੰਮ ਦੀ ਅਗਵਾਈ ਹੇਠ ਚੱਲੇ ਇਸ ਪ੍ਰੋਗਰਾਮ ਵਿਚ ਖਲੀਫ਼ਾ ਸਾਹਿਬਾਨ ਵਿੱਚੋਂ ਬਾਬਾ ਬਿੱਟੇ ਸ਼ਾਹ ਦਰਗਾਹ ਝਨੇਰ ਸ਼ਰੀਫ, ਬਾਬਾ ਇਰਫਾਨ ਸਾਬਰੀ ਦਰਗਾਹ ਸ਼ਾਜਾਪੁਰ,ਡਾ ਮਿੱਠੂ ਮੁਹੰਮਦ ਗੱਦੀ ਨਸ਼ੀਨ ਬਾਗਵਾਲਾ ਪੀਰਖਾਨਾ ਮਹਿਲਕਲਾਂ ,ਬਾਬਾ ਬੂਟੇ ਸ਼ਾਹ ਕਾਦਰੀ,ਬਾਬਾ ਜੱਗਾ ਸ਼ਾਹ ਹਿੰਮਤਪੁਰਾ, ਬਾਬਾ ਦੇਵ ਸ਼ਾਹ ਕੁੱਤੀਵਾਲ, ਬਾਬਾ ਨੇਕ ਸ਼ਾਹ ਪਿੰਡ ਚੂੰਘਾਂ, ਬਾਬਾ ਬੂਟੇ ਸ਼ਾਹ ਸ਼ਾਬਰੀ, ਮਹੰਤ ਪਰਮਜੀਤ ਕੌਰ, ਸ਼ਹਿਨਾਜ਼ ਭਦੌੜ ਆਦਿ ਨੇਕੱਵਾਲੀ ਸਮਾਗਮ ਅਤੇ ਸੱਭਿਆਚਾਰਕ ਮੇਲੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀ ਭਰੀ ।
ਉੱਘੇ ਗਾਇਕ ਕਲਾਕਾਰਾਂ ਵਿਚ ਮਾਸ਼ਾ ਅਲੀ, ਉਸਤਾਦ ਲਵਜੀਤ, ਬੱਬੂ ਖਾਨ ,ਸਾਜਨ ਮੂਮ, ਸੁਖਵਿੰਦਰ ਮੂੰਮ,ਰੇਸ਼ਮ ਸਿਕੰਦਰ,ਐਮ ਰਾਸ਼ਿਦ, ਰਫੀ ਜਾਫਰ ਹਿੰਮਤਪੁਰਾ ਆਦਿ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ।
ਇਸ ਤੋਂ ਇਲਾਵਾ ਇਸ ਮੇਲੇ ਵਿਚ ਪਹੁੰਚੇ "ਕਾਫ਼ਲਾ ਏ ਮੀਰ ਮਰਦਾਨੇ ਕਾ"ਦੇ ਸੂਬਾ ਪ੍ਰਧਾਨ ਨੀਲੂ ਖਾਨ ,,ਰਿਆਜ਼ ਅਲੀ ਪਿਥੋ ਅਤੇ ਸੂਬਾ ਜਨਰਲ ਸਕੱਤਰ ਮਸਹੂਰ ਅਲੀ,, ਮੀਤ ਪ੍ਰਧਾਨ ਬੂਟੇ ਸ਼ਾਹ ਸਾਬਰੀ ਜੀ ਵੱਲੋਂ ਸੁਖਵਿੰਦਰ ਮੂੰਮ ਨੂੰ ਜ਼ਿਲ੍ਹਾ ਬਰਨਾਲੇ ਦਾ ਸਰਬਸੰਮਤੀ ਨਾਲ ਪ੍ਰਧਾਨ ਲਗਾਉਣ ਤੇ ਉਨ੍ਹਾਂ ਨੂੰ ਅਥਾਰਟੀ ਲੈਟਰ ਦੇਣ ਉਪਰੰਤ ਇੱਕ ਵਿਸ਼ੇਸ਼ ਯਾਦਗਾਰੀ ਮੋਮੈਂਟੋ ਨਾਲ ਸਨਮਾਨਤ ਕੀਤਾ ਗਿਆ।
ਇਸ ਸਮੇਂ ਹਾਜ਼ਰ ਮੈਂਬਰ ਸਰਪੰਚ ਗੁਰਮੀਤ ਸਿੰਘ ਪੰਧੇਰ, ਰਾਜ ਸਿੰਘ ਪੰਚ, ਪ੍ਰਧਾਨ ਨਿਰਭੈ ਸਿੰਘ ਗੁਰੂ ਨਾਨਕ ਕਲੱਬ , ਮਾਸਟਰ ਬਖਤੌਰ ਸਿੰਘ ਪੰਚ , ਬੂਟਾ ਸਿੰਘ ਪੰਚ ,ਪ੍ਰਧਾਨ ਹਰਪ੍ਰੀਤ ਸਿੰਘ, ਜਗਰੂਪ ਸਿੰਘ ਪੰਚ , ਗੁਰਪ੍ਰੀਤ ਸਿੰਘ ਘੈੰਟਾ ,ਬਾਬਾ ਗੁਰਚਰਨ ਸਿੰਘ, ਦਰਸ਼ਨ ਖਾਨ, ਜੱਗਾ ਖਾਨ ,ਆਦਿ ਸਮੇਤ ਬਾਬਰ ਬਾਬਾ ਬਾਕਰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਇਸ ਮੇਲੇ ਤੇ ਪਹੁੰਚੇ ਹੋਏ ਸੰਤਾਂ, ਮਹਾਂਪੁਰਸ਼ਾਂ, ਖਲੀਫ਼ਾ ਸਾਹਿਬਾਨਾਂ, ਸਹਿਯੋਗੀ ਸੱਜਣਾ ਦਾ ਪੱਤਰਕਾਰ ਸਾਹਿਬਾਨਾਂ, ਡਾਕਟਰ ਸਹਿਬਾਨਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।ਬਾਬਾ ਬਾਕਰ ਸ਼ਾਹ ਪ੍ਰਬੰਧਕ ਕਮੇਟੀ ਸੁਖਵਿੰਦਰ ਮੂੰਮ, ਅਸਲਮ ਖਾਨ, ਛਿੰਦਾ ਖਾਨ, ਬਿੱਲੂ ਖਾਨ, ਰਾਜੂ ਖਾਨ , ਵੱਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਬਾਬਾ ਜੀ ਦੇ ਦਰਬਾਰ ਪਾਣੀ ਦੀ ਛਬੀਲ ਤੇ ਗੁਰੂ ਕਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤਕ ਅਤੁੱਟ ਵਰਤਿਆ।