ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਸਕੂਲਾਂ ਵਿੱਚ ਹਰੇਕ ਸਾਲ ਦੀ ਤਰਾਂ੍ਹ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।ਪ੍ਰੰਤੂ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਮਰ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਕੈਂਪਾ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਜਿਵੇਂ ਗਿੱਧਾ,ਭੰਗੜਾ, ਕੋਰੀਓਗ੍ਰਾਫੀ,ਸਿਲਾਈ ਕਢਾਈ,ਗਾਰਡਨਿੰਗ,ਯੋਗਾ,ਕਰਾਟੇ,ਖਾਣਾ ਤਿਆਰ ਕਰਨਾ, ਆਰਟ ਐਂਡ ਕਰਾਫਟ ਅਤੇ ਵੱਖ-ਵੱਖ ਖੇਡਾਂ ਆਦਿ ਬੱਚਿਆਂ ਨੂੰ ਸਿਖਾਏ ਜਾਂਦੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਸੈਂਟਰ ਹੈੱਡ ਟੀਚਰ ਇਤਬਾਰ ਸਿੰਘ,ਸੁਰਿੰਦਰ ਕੁਮਾਰ ਭੰਮੀਪੁਰਾ ਅਤੇ ਰਾਜਮਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਪਿੰਡ ਮਾਣੂੰਕੇ ਵਿਖੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਵੇਰੇ ਸੱਤ ਵਜੇ ਤੋਂ ਦਸ ਵਜੇ ਤੱਕ ਸਮਰ ਕੈਂਪ ਵਿੱਚ ਬੱਚਿਆਂ ਨੂੰ ਉਪ੍ਰੋਕਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਹਨਾਂ ਗਤੀਵਿਧੀਆਂ ਦਾ ਮੁੱਖ ਉਦੇਸ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ, ਬੱਚਿਆਂ ਵਿੱਚ ਕਰਿਟੀਵਿਟੀ ਪੈਦਾ ਕਰਨੀ ਅਤੇ ਖੇਡਾਂ ਲਈ ਵੀ ਤਿਆਰ ਕਰਨਾ ਹੈ।ਇਸ ਮੌਕੇ ਉਨ੍ਹਾ ਨਾਲ ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ਮਾਣੂੰਕੇ,ਗੁਰਪ੍ਰੀਤ ਸਿੰਘ ਸੰਧੂ,ਬਲਜੀਤ ਸਿੰਘ,ਜੰਗਪਾਲ ਸਿੰਘ ਆਦਿ ਹਾਜਿਰ ਸਨ ।