ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਦੇਹੜਕਾ ਦੇ ਵਿਅਕਤੀ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਨਣ ਸਿੰਘ (58)ਪੁੱਤਰ ਦਲੀਪ ਸਿੰਘ ਜੋ ਗੱਡੀਆ ਅਤੇ ਖੇਤੀ-ਬਾੜੀ ਦਾ ਕੰਮ ਕਰਦਾ ਸੀ।ਜਿਸ ਗੱਡੀਆ ਅਤੇ ਖੇਤੀਬਾੜੀ ਵਿਚੋ ਵੱਡਾ ਘਾਟਾ ਪੈ ਗਿਆ ਉਸ ਨੇ ਆਪਣਾ ਘਰ ਅਤੇ ਜਮੀਨ ਵੀ ਗਹਿਣੇ ਰੱਖ ਦਿੱਤੀ ਫਿਰ ਵੀ ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ।ਸੁੱਕਰਵਾਰ ਨੂੰ ਰਾਤ ਦੀ ਰੋਟੀ ਖਾਣ ਉਪਰੰਤ ਪਿੰਡ ਦੇਹੜਕਾ ਦੇ ਧਾਰਮਿਕ ਸਥਾਨ ਬਾਬਾ ਸ਼ਹੀਦ ਹਾਕਮ ਸਿੰਘ ਦੇ ਸਥਾਨ ਤੇ ਜਾ ਕੇ ਬਰਾਡੇ ਵਿਚ ਛੱਤ ਵਾਲੇ ਪੱਖੇ ਵਾਲੀ ਹੁੱਕ ਨਾਲ ਆਪਣੇ-ਆਪ ਨੂੰ ਫਾਹਾ ਲੈ ਲਿਆ।ਜਿਸ ਦਾ ਅੱਜ ਜਦੋ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ,ਹਠੂਰ ਪੁਲਿਸ ਨੇ ਲਾਸ ਨੂੰ ਕਬਜੇ ਵਿਚ ਲੈ ਲਿਆ।ਉਨ੍ਹਾ ਦੱਸਿਆ ਮ੍ਰਿਤਕ ਦੇ ਵੱਡੇ ਭਰਾ ਸੁਖਦਰਸਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦੇਹੜਕਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।