ਜਗਰਾਉ 2 ਜੂਨ(ਅਮਿਤਖੰਨਾ)ਪਿਛਲੇ ਦਿਨੀਂ ਸੁਰ ਕਲਾ ਆਰਟ ਅਕੈਡਮੀ ਵੱਲੋਂ ਨੈਸ਼ਨਲ ਲੈਵਲ ਤੇ ਔਨਲਾਈਨ ਪੇਂਟਿੰਗ ਮੁਕਾਬਲੇ ਕਰਾਏ ਗਏ ਜਿਸ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੀ ਵਿਦਿਆਰਥਣ ਇਸ਼ਾਨਾ ਕੌਰ ਨੇੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ।ਪੇਂਟਿੰਗ ਦਾ ਵਿਸ਼ਾ 'ਧਰਤੀ ਬਚਾਓ ' ਸੀ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਇਸ਼ਾਨਾਂ ਨੇ ਇਸ ਪੇਂਟਿੰਗ ਦੇ ਵਿਸ਼ੇ ਅਨੁਸਾਰ ਰੁੱਖਾਂ ਦੀ ਲਗਾਤਾਰ ਕਟਾਈ ਤੇ ਕੁਦਰਤ ਦੀ ਨਾਰਾਜ਼ਗੀ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਤ ਕੀਤਾ ਹੈ । ਨੈਸ਼ਨਲ ਪੱਧਰ ਤੇ ਹੋਏ ਇਸ ਮੁਕਾਬਲੇ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਬਹੁਤ ਨੇੜੇ ਦਾ ਅੰਤਰ ਸੀ ।ਪ੍ਰਿੰਸੀਪਲ ਰਾਜਪਾਲ ਕੌਰ ਨੇ ਇਸ ਦਾ ਸਿਹਰਾ ਆਪਣੇ ਤਜਰਬੇਕਾਰ ਅਧਿਆਪਕਾਂ ਨੂੰ ਦਿੱਤਾ ,ਜਿਹੜੇ ਹਰ ਬੱਚੇ ਤੇ ਮਿਹਨਤ ਕਰਕੇ ਉਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ।