You are here

ਸਿੱਧੂ ਮੂਸੇ ਵਾਲੇ ਵੀਰ ਜੀ ਨੂੰ ਸ਼ਰਧਾਂਜਲੀ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਛੱਡ ਪ੍ਰਦੇਸ਼ ਸਿੱਧੂ ਪੰਜਾਬ ਪੰਜਾਬ ਆ ਗਿਆ ।

ਮਿਹਨਤਾਂ ਦੇ ਨਾਲ਼ ਸੀ ਨਾਮ ਕਮਾ ਗਿਆ 

ਮਾਸੂਮ ਨੂੰ ਮਾਰਨ ਵਾਲਿਓ ਕਿਤੇ ਮਿਲਣੀ 

ਢੋਈ ਨਹੀਂ।

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਜੀਹਨੇ ਕਲਮ ਨਾਲ ਸਾਰਿਆਂ ਦਾ ਦਿਲ 

ਸੀ ਮੋਹ ਲਿਆ

ਉਹੀ ਹੀਰਾ ਪੁੱਤ ਮਾਂ ਦਾ ਅੱਜ ਕਿਉਂ ਤੁਸੀਂ 

ਖੋਹ ਲਿਆ  

ਜੱਗ ਜਾਹਿਰ ਸਭ ਅੱਜ ਹੋ ਰਿਹਾ 

ਮਾਂ ਤੋਂ ਪੀੜ ਜਾਂਦੀ ਲਕੋਈ  ਨਹੀਂ।

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਜਨਾਜ਼ੇ ਪਿੱਛੇ ਦੇਖ ਇਕੱਠ 

ਰੂਹ ਹਰ ਇੱਕ ਦੀ ਹੈ ਪਾੜਦੀ 

ਲਾੜੀ ਮੌਤ ਏ ਵਿਆਹੀ 

ਕਿਵੇਂ ਮਾਂ ਪਾਣੀ ਸਿਰ ਉੱਤੋਂ ਵਾਰਦੀ 

ਲਾਸ਼ ਦੇਖ ਪੁੱਤ ਦੀ ਅੱਜ ਮਾਂ ਕੁਰਲਾਵੇ 

ਤੇਰੀ ਸਿਹਰਿਆਂ ਦੀ ਲੜੀ ਕੋਈ ਪਰੋਈ ਨਹੀਂ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਤੇਰੇ ਜਿਹਾ ਗੀਤ ਕਿਸੇ ਕੋਲੋਂ ਨਾ ਜਾਣਾ ਲਿਖਿਆ

ਤੇਰਾ ਜਿਗਰਾ ਜਮੀਰ ਤੇ ਨਾ ਹੀ ਜਨੂੰਨ ਵਿਕਿਆ

ਖੁਸ਼ੀ ਦੇ ਪਲ ਕਿੰਝ ਦੁੱਖਾਂ ਵਿੱਚ ਬਦਲੇ 

ਬੇਕਸੂਰ ਮਾਰਿਆ ਗਿਆ ਨਾਲ  ਅਸਲੇ 

ਪਿਓ ਪੱਗ ਲਾਹ ਇਨਸਾਫ਼ ਦੀ ਮੰਗ ਕਰਦਾ 

ਉਹਨਾਂ ਦਾ ਕਸੂਰ  ਕੋਈ ਵੀ ਨਹੀਂ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਮਾਂ -ਬਾਪ ਦੇ ਹੌਸਲੇ ਨੂੰ ਮੈਂ ਸੀਸ਼ ਚਕਾਵਾਂ 

ਜੋ ਪੁੱਤ ਦੀ ਲਾਸ਼ ਨੂੰ ਵੀ ਕਰਦੀ ਰਹੀ ਛਾਵਾਂ

ਅਜ਼ਾਦ ਸੋਚ ਤੇਰੀ ਵੀਰਿਆ ਸਦਾ 

ਅਮਰ ਰਹੂੰਗੀ 

ਘਰ-ਘਰ ਜੰਮਣ ਸਿੱਧੂ ਜਿਹੇ ਪੁੱਤ 

ਮਾਂ ਇਹੋ ਕਹੂੰਗੀ 

ਸਿਵਿਆਂ ‘ਤੇ ਲੱਗਦੇ ਸਾਰੇ ਆਪਣੇ ਹੀ 

ਬੇਗਾਨਾ ਜਾਪਿਆ ਕੋਈ ਨਹੀਂ 

ਗਗਨ ਸਿੱਧੂ ਵਰਗਾ ਪੁੱਤ ਜੰਮਣਾ ਕੋਈ ਨਹੀਂ 

ਧਾਲੀਵਾਲ ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਪ੍ਰੋ. ਗਗਗਨਦੀਪ ਕੌਰ ਧਾਲੀਵਾਲ