You are here

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰਵਾਇਆ

ਫਾਜ਼ਿਲਕਾ, 30 ਮਈ (ਰਣਜੀਤ ਸਿੱਧਵਾਂ)  : 75 ਸਾਲਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਦੇ ਦਿਸ਼ਾ-ਨਿਰਦੇਸ਼ਾ ਤੇ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ  ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।ਬੱਚਿਆਂ ਨੇ ਆਪਣੀ ਪ੍ਰਤਿਭਾ ਰਾਹੀਂ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਮੋਨਿਕਾ ਗੁਪਤਾ ਨੇ ਬਚਿਆਂ ਨੂੰ ਵਧਾਈ ਦਿੰਦਿਆਂ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲੇ, ਗੀਤ ਮੁਕਾਬਲੇ, ਲੋਕ ਗੀਤ, ਲੋਕ ਨਾਚ, ਮਹਿੰਦੀ, ਪੋਸਟਰ ਮੇਕਿੰਗ, ਕਲਾਜ ਮੇਕਿੰਗ, ਸਜਾਵਟ ਆਦਿ ਮੁਕਾਬਲੇ ਕਰਵਾਏ ਗਏ।  ਇਸ ਪ੍ਰੋਗਰਾਮ ਤਹਿਤ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਜੇਤੂਆਂ ਨੂੰ ਸਨਮਾਨ ਵਜੋਂ ਇਨਾਮ ਵੀ ਦਿੱਤੇ। ਸਕੂਲ ਦੇ ਸਟਾਫ਼ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਜੱਜਮੈਂਟ ਕੀਤੀ ਅਤੇ ਉਨ੍ਹਾਂ ਦੀ ਹੌਸਲਾਅਫਜਾਈ ਵੀ ਕੀਤੀ।ਇਸ ਪ੍ਰਕਾਰ ਦੇਸ਼ ਭਗਤੀ ਦੇ ਮਾਹੌਲ ਵਿਚ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਗਿਆ। ਉਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਸਟਾਫ਼ ਅਤੇ ਬਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼-ਭਗਤੀ ਨਾਲ ਸਬੰਧਤ ਪ੍ਰੋਗਰਾਮ ਕਰਵਾਉਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਸੰਦੇਸ਼ ਦਿੱਤਾ ਕਿ ਸਾਨੂੰ ਵੀ ਆਪਣੇ ਦੇਸ਼ ਨੂੰ ਸ਼ਿਖਰਾਂ ਤੇ ਪਹੁੰਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਦੇਸ਼ ਦੀ ਖਾਤਰ ਜਾਨ ਗਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ।