You are here

ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਮੈਂਨਜ਼ਮੇਟ ਪਲਾਂਟ ਦਾ ਦੌਰਾ    

 ਫਿਰੋਜ਼ਪੁਰ 25 ਮਈ  (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ.) ਅਮਿਤ ਮਹਾਜਨ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਮੈਂਨਜ਼ਮੇਟ ਪਲਾਂਟ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਵਿੱਚ ਨਗਰ ਕੌਂਸਲ ਵੱਲੋਂ ਕਚਰੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਅਤੇ ਵੱਖ-ਵੱਖ ਤਿਆਰ ਕੀਤੀਆਂ ਗਈਆਂ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਦੇਖੀਆਂ ਅਤੇ ਨਗਰ ਕੌਂਸਲ ਦੇ ਕੰਮਾਂ ਦੀ ਸਰਾਹਨਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਲਾਂਟ ਤੇ ਲੱਗਭਗ 05 ਵਾਰਡਾਂ ਦਾ ਡੋਰ ਟੂ ਡੋਰ ਰਾਹੀਂ ਇੱਕਠਾ ਕੀਤਾ ਕਚਰਾ ਲਿਆਂਦਾ ਜਾਂਦਾ ਹੈ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਇਸ ਕੱਚਰੇ ਵਿੱਚੋਂ ਰਸੋਈ ਘਰ ਦੇ ਗਿੱਲੇ ਕੱਚਰੇ ਤੋਂ 25 ਕੰਪੋਸਟ ਪਿੱਟਾਂ ਰਾਹੀ ਜੈਵਿਕ ਖਾਦ ਤਿਆਰ ਕੀਤੀ ਜਾਦੀ ਹੈ। ਇਸ ਖਾਦ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੇ ਨਿੱਜੀ ਪਾਰਕਾ ਅਤੇ ਗ੍ਰੀਨ ਬੈਲਟ ਤੇ ਵਰਤਿਆ ਜਾਦਾ ਹੈ ਅਤੇ ਇਸ ਤੋਂ ਇਲਾਵਾ 30 ਰੁ. ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸਦੀ ਵਿਕਰੀ ਵੀ ਕੀਤੀ ਜਾਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਅੰਦਰ ਕਿਸੇ ਪ੍ਰਕਾਰ ਦਾ ਕੋਈ ਕੈਮੀਕਲ ਨਹੀ ਪਾਇਆ ਜਾਦਾ। ਇਹ ਖਾਦ ਮੁਕੰਮਲ ਰੂਪ ਵਿੱਚ ਜੈਵਿਕ ਹੈ ਇਹ ਖਾਦ ਸਾਡੀ ਸਿਹਤ ਅਤੇ ਵਾਤਾਵਰਣ ਲਈ ਲਾਭਦਾਇਕ ਹੈ।ਇਸ ਖਾਦ ਦੀ ਨਗਰ ਕੋਂ/ਕੌਂਸਲ ਤੋਂ ਕੋਈ ਵੀ ਖਰੀਦ ਕਰ ਸਕਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਇਹ ਅਪੀਲ  ਕੀਤੀ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ  ਅਤੇ ਆਪਣੇ ਆਲ-ਦੁਆਲੇ ਸਫ਼ਾਈ ਰੱਖ ਕੇ ਨਗਰ ਕੌਂਸਲ ਦੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਦੇ ਅਭਿਆਨ ਵਿੱਚ ਸਹਿਯੋਗ ਦੇਣ।