You are here

ਜੀ.ਐੱਚ.ਜੀ.ਅਕੈਡਮੀ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਫਰੈਸ਼ਰ ਪਾਰਟੀ  

 

ਜਗਰਾਉ 24 ਮਈ (ਅਮਿਤਖੰਨਾ)ਅੱਜ ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਫ੍ਰੈਸ਼ਰ ਪਾਰਟੀ ਦੇ ਕੇ ਕੀਤਾ।ਪਾਰਟੀ ਦੇ ਨਾਲ- ਨਾਲ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਮਾਤ ਵਿੱਚ ਵਿਸ਼ਿਆਂ ਦੀ ਚੋਣ ਸਬੰਧੀ ਮਹੱਤਵਪੂਰਨ ਜਾਣਕਾਰੀ ਸਬੰਧਿਤ ਅਧਿਆਪਕਾਂ ਦੁਆਰਾ ਪ੍ਰੈਜ਼ੈਂਟੇਸ਼ਨ ਰਾਹੀਂ ਸਾਂਝੀ ਕੀਤੀ ਗਈ ।ਤਾਂ ਕਿ ਵਿਦਿਆਰਥੀ ਆਪਣੀ ਰੁਚੀ, ਯੋਗਤਾ ਅਤੇ ਉਦੇਸ਼ ਨੂੰ ਮੁੱਖ ਰੱਖ ਕੇ ਗਿਆਰ੍ਹਵੀਂ ਜਮਾਤ ਵਿਚ  ਸਹੀ ਵਿਸ਼ੇ ਦੀ ਚੋਣ ਕਰ ਸਕਣ।ਵਿਸ਼ਿਆਂ ਸੰਬੰਧੀ  ਵਿਦਿਆਰਥੀਆਂ ਦੁਆਰਾ  ਅਧਿਆਪਕਾਂ ਤੋਂ ਕੁਝ ਪ੍ਰਸ਼ਨ ਵੀ ਪੁੱਛੇ ਗਏ।ਇਸ ਮੌਕੇ ਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ  ।ਅਖੀਰ ਵਿੱਚ ਜੀ.ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ ਆਪਣੀ ਰੁਚੀ ਅਤੇ ਉਦੇਸ਼ ਅਨੁਸਾਰ ਹੀ ਵਿਸ਼ਿਆਂ ਦੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਦੀ ਦੇਖਾ ਦੇਖੀ।ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਅਤੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ ਗਈਆਂ।