You are here

ਗਾਲਿਬ ਕਲਾਂ ਦੇ ਬੇ-ਘਰੇ ਲੋਕਾਂ ਲਈ 'ਮਸੀਹਾ' ਬਣੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ

ਪੰਜ-ਪੰਜ ਮਰਲੇ ਦੇ ਪਲਾਟ ਤੇ ਘਰਾਂ ਦੀਆਂ ਚਾਬੀਆਂ ਸੌਪੀਆਂ
ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਅੱਤ ਦੀ ਪੈ ਰਹੀ ਗਰਮੀ ਅਤੇ ਉਪਰੋਂ ਮੱਛਰਾਂ ਦੀ ਮਾਰ ਵਿੱਚ ਕਿਸੇ ਇਨਸਾਨ ਕੋਲ ਕੋਈ ਰੈਣ ਬਸੇਰਾ ਨਾ ਹੋਵੇ, ਉਸ ਜਿਊਣਾ ਮੁਹਾਲ ਹੋ ਜਾਂਦਾ ਹੈ। ਅਜਿਹੀਆਂ ਮੁਸੀਬਤਾਂ ਦੀ ਮਾਰ ਹੇਠ ਆਏ ਕਿਸੇ ਇਨਸਾਨ ਲਈ ਜੇਕਰ ਕੋਈ ਸਹਾਰਾ ਬਣਕੇ ਉਸ ਨੂੰ ਰਹਿਣ ਲਈ ਛੱਤ ਦਿਵਾ ਦੇਵੇ ਤਾਂ ਉਹ ਕਿਸੇ ਮਸੀਹੇ ਤੋਂ ਘੱਟ ਨਹੀਂ ਹੋ ਸਕਦਾ। ਇਹ ਕਰ ਵਿਖਾਇਆ ਹੈ ਹਲਕਾ ਜਗਰਾਉਂ ਦੇ ਦੂਜੀ ਵਾਰ ਵਿਧਾਇਕਾ ਬਣੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ। ਪ੍ਰਾਪਤ ਵੇਰਵੇ ਅਨੁਸਾਰ ਪੰਜਾਬ ਦੇ ਪੰਚਾਇਤ ਵਿਭਾਗ ਨੇ 'ਨਜਾਇਜ਼ ਕਬਜ਼ੇ ਹਟਾਉ' ਮੁਹਿੰਮ ਤਹਿਤ ਨੇੜੇ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਜਗ੍ਹਾ ਉਪਰ ਘਰ ਬਣਾ ਕੇ ਰਹਿ ਰਹੇ ਪਰਿਵਾਰਾਂ ਦੇ ਘਰ ਖਾਲੀ ਕਰਵਾ ਦਿੱਤੇ ਸਨ ਅਤੇ ਘਰਾਂ ਨੂੰ ਤਾਲੇ ਲਗਾ ਦਿੱਤੇ ਸਨ। ਜਿਸ ਕਾਰਨ ਗਾਲਿਬ ਕਲਾਂ ਦੇ ਕੁੱਝ ਵਾਸੀ ਕਰਕਦੀ ਧੁੱਪ ਵਿੱਚ ਅਤੇ ਅਸਮਾਨ ਹੇਠਾਂ ਮੱਛਰਾਂ ਦੀ ਮਾਰ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਸਨ। ਦੁਖੀ ਹੋਏ ਲੋਕਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਦਫਤਰ ਵਿਖੇ ਪਹੁੰਚਕੇ ਬੈਠ ਗਏ, ਤਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਲੋਕਾਂ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਖੁਦ ਬੈਠ ਗਏ ਅਤੇ ਕੋਲ ਧੁੱਪ ਵਿੱਚ ਬੈਠ ਕੇ ਹੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਜ਼ਰੂਰ ਕਰਵਾਉਣਗੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਖੁਦ ਉਪਰਾਲਾ ਕਰਕੇ ਗਾਲਿਬ ਕਲਾਂ ਨਿਵਾਸੀ ਬੀਬੀ ਸੁਖਵਿੰਦਰ ਕੌਰ ਨੂੰ ਉਸ ਦੀ ਜ਼ਮੀਨ ਵਿੱਚੋਂ ਲੋੜਬੰਦ ਗਰੀਬ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਰਾਜ਼ੀ ਕੀਤਾ ਅਤੇ ਪੰਚਾਇਤ ਵਿਭਾਗ ਨਾਲ ਰਾਬਤਾ ਕਰਕੇ ਬੇ-ਘਰੇ ਲੋਕਾਂ ਨੂੰ ਜਦੋਂ ਤੱਕ ਉਹ ਆਪਣੇ ਘਰ ਨਹੀਂ ਬਣਾ ਲੈਂਦੇ, ਉਦੋਂ ਤੱਕ ਘਰਾਂ ਦੀਆਂ ਚਾਬੀਆਂ ਦੇਣ ਲਈ ਕਿਹਾ। ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਬੀਬੀ ਸੁਖਵਿੰਦਰ ਕੌਰ ਵੱਲੋਂ ਲੋੜਬੰਦਾਂ ਨੂੰ ਪਲਾਟ ਦੇਣ ਅਤੇ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਤੇ ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਵੱਲੋਂ ਲੋਕਾਂ ਨੂੰ ਛੇ ਮਹੀਨੇ ਲਈ ਘਰਾਂ ਦੀਆਂ ਚਾਬੀਆਂ ਸੌਂਪਣ ਦਾ ਐਲਾਨ ਹੁੰਦੇ ਹੀ ਖੁਸ਼ੀ ਵਿੱਚ ਖੀਵੇ ਹੋਏ ਲੋਕਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਨਾਹਰੇ ਲਗਾਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਧਾਇਕਾ ਮਾਣੂੰਕੇ ਵੱਲੋਂ ਦਰਿਆਦਿਲੀ ਵਿਖਾਕੇ ਮਿਸਾਲ ਪੇਸ਼ ਕਰਦੇ ਹੋਏ ਧਰਨਾ ਦੇਣ ਆਏ ਲੋਕਾਂ ਲਈ ਚਾਹ ਅਤੇ ਠੰਡੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੋਨੀ ਕਾਉਂਕੇ, ਸੁਰਿੰਦਰ ਸਿੰਘ ਕਾਕਾ, ਗੋਪੀ ਸ਼ਰਮਾਂ, ਪੱਪੂ ਭੰਡਾਰੀ, ਬਲਜੀਤ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਗੁਰਚਰਨ ਸਿੰਘ ਗਿਆਨੀ ਪੰਚ, ਮੇਜਰ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ, ਮਹਿੰਦਰ ਸਿੰਘ ਜੇਈ, ਜਗਤਾਰ ਸਿੰਘ, ਕਾਹਨ ਸਿੰਘ, ਸਵਰਨਜੀਤ ਸਿੰਘ, ਬੂਟਾ ਸਿੰਘ ਗਾਲਿਬ, ਰੇਸ਼ਮ ਸਿੰਘ, ਜੱਗਾ ਸਿੰਘ, ਰਾਜੂ ਸਿੰਘ, ਰਣਜੀਤ ਸਿੰਘ, ਸੁਖਮੰਦਰ ਸਿੰਘ ਆਦਿ ਵੀ ਹਾਜ਼ਰ ਸ