ਲੁਧਿਆਣਾ, 18 ਮਈ ( ਮਨਜਿੰਦਰ ਗਿੱਲ )ਲੁਧਿਆਣਾ ਦੇ ਮੁਹੱਲਾ ਚੇਤ ਸਿੰਘ ਨਗਰ ਵੱਸਦੇ ਕਰਮਯੋਗੀ ਲੇਖਕ ਗੁਰਚਰਨ ਸਿੰਘ ਭੰਗੂ ਦੀ ਸ੍ਵੈ ਜੀਵਨੀ ਜੁੱਤੀ ਕਸੂਰੀ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਜੀਤ, ਨਰਿੰਦਰ ਸ਼ਰਮਾ ਐਡਵੋਕੇਟ ਪ੍ਰਧਾਨ ਪੰਜਾਬੀ ਸਾਹਿੱਤ ਸਭਾ,ਡਾਃ ਲਖਵਿੰਦਰ ਜੌਹਲ ਤੇ ਡਾਃ ਮਨਮੋਹਨ ਸਮੇਤ ਹੋਰ ਲੇਖਕਾਂ ਵੱਲੋਂ ਪੰਜਾਬੀ ਸਾਹਿੱਤ ਸਭਾ ਵੱਲੋਂ ਕਰਵਾਏ ਸਮਾਗਮ ਵਿੱਚ ਲੋਕ ਅਰਪਨ ਕੀਤੀ ਗਈ। ਇਸ ਪੁਸਤਕ ਬਾਰੇ ਗੱਲ ਕਰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਜਦ ਕੋਈ ਆਪਣੀ ਆਤਮ ਕਥਾ ਲਿਖਦਾ ਹੈ ਤਾਂ ਉਹ ਸਹਿਜ ਸੁਭਾਅ ਆਪਣੇ ਸਮਿਆਂ ਨੂੰ ਵੀ ਚਿਤਰ ਜਾਂਦਾ ਹੈ। ਜਿਵੇਂ ਕੋਈ ਦੀਵਾ ਜਗਦਾ ਹੈ ਤਾਂ ਉਹ ਸਿਰਫ਼ ਆਪ ਹੀ ਨਹੀਂ ਦਿਸਦਾ ਸਗੋਂ ਆਪਣੇ ਚੌਗਿਰਦੇ ਦੇ ਵੀ ਦਰਸ਼ਨ ਕਰਵਾ ਜਾਦਾ ਹੈ। ਜੁੱਤੀ ਕਸੂਰੀ ਰਾਹੀਂ ਭੰਗੂ ਸਾਹਿਬ ਨੇ ਸਾਨੂੰ ਬਹੁਤ ਬਾਰੀਕਬੀਨੀ ਨਾਲ ਆਪਣੇ ਸਮਾਂ ਕਾਲ ਦੇ ਵੀ ਦਰਸ਼ਨ ਕਰਵਾ ਦਿੱਤੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਃ ਗੁਰਚਰਨ ਸਿੰਘ ਭੰਗੂ ਨੂੰ ਇਹ ਕਿਤਾਬ ਲਿਖਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਪਾਰਦਰਸ਼ੀ ਰੂਹ ਦੀ ਰਚਨਾ ਹੈ। ਆਮ ਾਧਾਰਨ ਆਦਮੀ ਦੇ ਸੱਚ ਨੂੰ ਕਿਹੜੀਆਂ ਆਫ਼ਤਾਂ ਨਾਲ ਖਹਿ ਕੇ ਲੰਘਣਾ ਪੈਂਦਾ ਹੈ, ਇਹ ਉਸ ਕਸ਼ਮਕ਼ਸ਼ ਦਾ ਦਸਤਾਵੇਜ਼ ਹੈ।
ਉੱਘੇ ਲੇਖਕ ਸੁਖਜੀਤ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਦੀ, ਸਹਿਜ ਅਤੇ ਦਿਲਚਸਪ ਵਿਧੀ ਰਾਹੀਂ ਭੰਗੂ ਸਾਹਿਬ ਨੇ ਇਸ ਲਿਖਤ ਵਿੱਚ ਸਾਹ ਸਤ ਹੀਣ ਹੋਏ ਬੰਦੇ ਨੂੰ ਆਤਮ ਵਿਸ਼ਵਾਸ ਸਹਾਰੇ ਸਿੱਧਾ ਸਤੋਰ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ।
ਜੁੱਤੀ ਕਸੂਰੀ ਦੇ ਸਿਰਜਕ ਸਃ ਗੁਰਚਰਨ ਸਿੰਘ ਭੰਗੂ ਦਾ ਜ਼ਿਕਰ ਕਰਦਿਆਂ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਮੇਰੇ ਵੱਡੇ ਭਾਗ ਹਨ ਕਿ ਸਃ ਭੰਗੂ ਮੇਰੇ ਵੱਡੇ ਜੀਜਾ ਜੀ ਹਨ, ਜਿੰਨ੍ਹਾਂ ਨੂੰ ਮੈਂ ਲਾਸਾਨੀ ਜੀਉੜਿਆਂ ਵਾਂਗ ਵਿਚਰਦਿਆਂ ਵੇਖਿਆ ਹੈ। ਉਨ੍ਹਾਂ ਵੱਲੋਂ ਅਚਨਚੇਤ ਆਪਣੀ ਜੀਵਨੀ ਲਿਖਣਾ ਮੇਰੇ ਲਈ ਕਰਾਮਾਤ ਵਰਗੀ ਗੱਲ ਹੈ।
ਪੰਜਾਬੀ ਸਾਹਿੱਤ ਸਭਾ ਸਮਰਾਲਾ ਵੱਲੋਂ ਸਃ ਗੁਰਚਰਨ ਸਿੰਘ ਭੰਗੂ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਂਟ ਕਰਕੇ ਪ੍ਰਧਾਨਗੀ ਮੰਡਲ ਤੋਂ ਸਨਮਾਨਿਤ ਕਰਵਾਇਆ ਗਿਆ।
ਇਸ ਮੌਕੇ ਅਮਰਜੀਤ ਗਰੇਵਾਲ, ਡਾ. ਯੋਗ ਰਾਜ, ਜਗਦੀਪ ਸਿੱਧੂ,ਸਵਰਨਜੀਤ ਸਵੀ, ਦੀਪ ਦਿਲਬਰ ਮਾਲਕ ਦਿਲਦੀਪ ਪ੍ਰਕਾਸ਼ਨ,ਡਾਃ ਗੁਰਇਕਬਾਲ ਸਿੰਘ ਜਨ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਰਵੀਦੀਪ ਰਵੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ,ਦੇਸ ਰਾਜ ਕਾਲੀ,ਡਾਃ ਤੇਜਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਡਾਃ ਸੁਖਪਾਲ ਕੌਰ, ਅਮਰਜੀਤ ਕੌਰ ਮੋਰਿੰਡਾ, ਪਰਮਜੀਤ ਸਿੰਘ ਐਡਵੋਕੇਟ ਖੰਨਾ, ਤਰਣ ਸਿੰਘ ਬੱਲ ਨਾਮਧਾਰੀ, ਹਰਬੰਸ ਮਾਲਵਾ, ਮੀਤ ਅਨਮੋਲ, ਪ੍ਰਭਜੋਤ ਸਿੰਘ ਸੋਹੀ, ਤੇਲੂ ਰਾਮ ਕੋਹਾੜਾ, ਕਮਲਜੀਤ ਨੀਲੋਂ, ਸੰਦੀਪ ਸਮਰਾਲਾ,ਮਨਦੀਪ ਡਡਿਆਣਾ, ਅਮਨਦੀਪ ਸਮਰਾਲਾ, ਗੁਰਪ੍ਰੀਤ ਸਿੰਘ ਬੇਦੀ ਜੀਵੇ ਧਰਤਿ ਹਰਿਆਵਲੀ ਲਹਿਰ, ਸੁਰਜੀਤ ਵਿਸ਼ਦ,
ਬਲਦੇਵ ਸਿੰਘ ਬਰਵਾਲੀ, ਸੁਰਿੰਦਰਪੑੀਤ ਸਿੰਘ ਕਾਓਂਕੇ, ਰਾਜ ਸਿੰਘ ਬਦੌਛੀ,ਹਰਮਨਦੀਪ ਕੌਰ, ਗੁਰਪ੍ਰੀਤ ਖੰਨਾ, ਮੇਘ ਸਿੰਘ , ਸਿਮਰਜੀਤ ਸਿੰਘ ਕੰਗ ਸਕੱਤਰ ਸ਼੍ਰੋਮਣੀ ਕਮੇਟੀ, ਰਾਜਵਿੰਦਰ ਨਾਟਕਕਾਰ ਆਪਣੀ ਸਮੁੱਚੀ ਟੀਮ ਸਮੇਤ ਹਾਜ਼ਰ ਸਨ।