ਧਰਨਾ 57ਵੇਂ ਦਿਨ 'ਚ ਦਾਖਲ਼
ਸੰਘਰਸ਼ ਪੰਜਾਬ ਪੱਧਰ 'ਤੇ ਲਿਜਾਵਾਂਗੇ- ਪੀਟਰ
ਜਗਰਾਉਂ 18 ਮਈ ( ਮਨਜਿੰਦਰ ਗਿੱਲ) ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਵਿੱਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹਤ ਮਾਤਾ ਅੱਜ 50ਵੇਂ ਦਿਨ ਵੀ ਸਿਟੀ ਥਾਣੇ ਅੱਗੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਹ ਆਖਰੀ ਸਾਹ ਤੱਕ ਇਨਸਾਫ਼ ਲਈ ਲੜੇਗੀ। ਸਿਟੀ ਥਾਣੇ ਮੂਹਰੇ 57 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਭੁੱਖ ਹੜਤਾਲੀ ਪੀੜ੍ਹਤ ਮਾਤਾ ਦੇ ਬੁਲੰਦ ਹੌਸਲੇ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਮਾਤਾ ਦਾ ਸੰਘਰਸ਼ ਹੀ ਇੱਕ ਦਿਨ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਾਏਗਾ। ਪੀਟਰ ਨੇ ਸ਼ੰਘਰਸ਼ ਵਿੱਚ ਸਹਿਯੋਗ ਕਰਨ ਲਈ ਇਲਾਕੇ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਵੀ ਉਪਮਾ ਕੀਤੀ ਤੇ ਕਿਹਾ ਕਿ ਲੱਗਭੱਗ 3 ਮਹੀਨੇ ਤੋਂ ਲੜਿਆ ਜਾ ਰਿਹਾ ਇਹ ਸੰਘਰਸ਼ ਹੁਣ ਸਿਰਫ਼ ਜਗਰਾਉਂ ਦੀ ਧੀ ਦਾ ਨਾਂ ਹੋ ਕੇ ਪੰਜਾਬ ਦੀਆਂ ਸਮੂਹ ਧੀਆਂ ਦਾ ਸੰਘਰਸ਼ ਬਣਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਨੇ ਦੋਵੇਂ ਪਰਿਵਾਰਾਂ 'ਤੇ ਘੋਰ ਅੱਤਿਆਚਾਰ ਕਰਕੇ ਦੋਵੇਂ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਪੀਟਰ ਅਨੁਸਾਰ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਸਹਾਇਕ ਥਾਣੇਦਾਰ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਮ੍ਰਿਤਕ ਕੁਲਵੰਤ ਕੌਰ ਨੂੰ ਥਾਣੇ ਵਿੱਚ ਕੁੱਟਿਆ-ਮਾਰਿਆ ਗਿਆ ਅਤੇ ਕਰੰਟ ਲਗਾ ਕੇ ਤੜਫਾਇਆ ਵੀ ਜਿਸ ਨਾਲ ਕੁਲਵੰਤ ਕੌਰ ਦੀ ਤੜਪ -ਤੜਪ ਕੇ ਕਰੀਬ 15 ਸਾਲਾਂ ਬਾਦ ਮੌਤ ਹੋ ਗਈ। ਪੀਟਰ ਨੇ ਸੁਅਲ਼ ਕੀਤਾ ਕਿ ਪੁਲਿਸ ਵਲੋਂ ਸਾਜਿਸ਼ ਨਾਲ ਬਣਾਏ ਝੂਠੇ ਕੇਸਾਂ ਕਾਰਨ ਪੀੜ੍ਹਤ ਪਰਿਵਾਰ ਦੇ ਹੋਏ ਆਰਥਿਕ, ਸਮਾਜਿਕ ਤੇ ਮਾਨਸਿਕ ਉਜਾੜੇ ਦੀ ਭਰਪਾਈ ਕੌਣ, ਕਿਵੇਂ ਕਰੇਗਾ? ਪੀਟਰ ਨੇ ਸੰਘਰਸ਼ ਕਰ ਰਹੀਆਂ ਇਲਾਕੇ ਦੀ ਜਨਤਕ ਜੱਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਜਲ਼ਦੀ ਹੀ ਪੰਜਾਬ ਪੱਧਰ ਤੇ ਲਿਜਾਇਆ ਜਾਵੇਗਾ ਅਤੇ ਇਸ ਬਾਰੇ ਉਪਰਲੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਜਾਵੇਗੀ। ਅੱਜ ਦੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਯੂਥ ਵਿੰਗ ਅਾਗੂ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਦੇ ਅਾਗੂ ਜੱਗਾ ਸਿੰਘ ਢਿੱਲੋਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ
ਇਸ ਸਮੇਂ ਇੱਕ ਬਿਆਨ ਰਾਹੀਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਅਤੇ ਰਾਜਨੀਤਕ ਆਗੂਆਂ ਦਾ ਅਸਲੀ ਲੋਕ ਵਿਰੋਧੀ ਚਿਹਰਾ ਜਨਤਕ ਕਰਨ ਲਈ ਇੱਕ ਮੁਹਿੰਮ ਵਿੱਢੀ ਜਾਵੇਗੀ। ਅੱਜ ਦੇ ਧਰਨੇ ਵਿੱਚ ਸਾਧੂ ਸਿੰਘ ਅੱਚਰਵਾਲ, ਸੋਨੀ ਸਿੱਧਵਾਂ, ਜੱਥੇਦਾਰ ਹਰੀ ਸਿੰਘ ਚਚਰਾੜੀ, ਸਰਵਿੰਦਰ ਸਿੰਘ ਸੁਧਾਰ, ਬਖਤੌਰ ਸਿੰਘ ਜਗਰਾਉਂ, ਦਲਜੀਤ ਸਿੰਘ ਜਗਰਾਉਂ , ਜੱਥੇਦਾਰ ਚੜਤ ਸਿੰਘ, ਜੱਥੇਦਾਰ ਪਾਲ ਸਿੰਘ, ਕਮਲਜੀਤ ਕੌਰ, ਮਾਤਾ ਮੁਖਤਿਆਰ ਕੌਰ, ਕੁਲਦੀਪ ਕੌਰ, ਸਤਪਾਲ ਸਿੰਘ ਰਸੂਲਪੁਰ ਵੀ ਹਾਜ਼ਰ ਸਨ।