You are here

ਮਾਂ ਬਿਨ੍ਹਾਂ ✍️ ਪੂਜਾ

ਮਾਂ ਬਿਨ੍ਹਾਂ ਕੌਣ ਦਿਲ ਦੇ ਚਾਅ ਪੁਗਾਉਗਾ,
ਕੌਣ ਰੋਂਦੇ ਨੂੰ ਗੋਦੀ ਵਿੱਚ ਬਿਠਾਉਗਾ।
ਮਾਂ ਬਿਨ੍ਹਾਂ ਨਾ ਕੁਝ ਵੀ ਜਗ ਉੱਤੇ,
ਕੌਣ ਦੁੱਖ ਸੁੱਖ ਵੰਡਾਉਗਾ।
ਜਿਹੜੇ ਲੋਕੀ ਮਾਂ ਦੀ ਕਦਰ ਨਾ ਕਰਦੇ,
ਫਿਰ ਦੁੱਖ ਵੇਲੇ ਰੱਬ ਚੇਤੇ ਆਉਗਾ।
ਮਾਂ ਹੈ ਬੋਹੜ ਦੀ ਠੰਡੀ ਛਾਂ,
ਕੌਣ ਤੱਤੀ ਵਾ ਤੋਂ ਬਚਾਉਗਾ।
ਮਾਂ ਬਿਨ੍ਹਾਂ ਨਾ ਕੋਈ ਲੋਰੀ ਦੇਵੇ,
ਗੂੜ੍ਹੀ ਨੀਂਦ ਕੌਣ ਸੁਲਾਉਗਾ।
ਮਾਂ ਹੈ ਰੱਬ ਦਾ ਦੂਜਾ ਨਾਂਅ,
ਕੌਣ ਦੁਨੀਆਂ ਨੂੰ ਸਮਝਾਉਗਾ।
ਜੋ ਮਾਂ-ਬਾਪ ਦੀ ਕਰ ਗਿਆ ਸੇਵਾ,
ਨਹੀਂ ਅੰਤ ਵੇਲ਼ੇ ਨੂੰ ਪਛਤਾਉਗਾ।
ਪੂਜਾ ਸਰਵਣ ਵਰਗਾ ਬਣਨਾ ਔਖ਼ਾ ਕਲਿਯੁਗ ਵਿੱਚ,
ਕੌਣ ਇਹੋ ਜਿਹਾ ਇਤਿਹਾਸ ਰਚਉਗਾ।
ਪੂਜਾ 9815591967