ਉੱਘੇ ਖੇਡ ਪ੍ਰਮੋਟਰ ਤੇ ਬਿਜ਼ਨਸਮੈਨ ਬਲਜੀਤ ਸਿੰਘ ਮੱਲ੍ਹੀ ਦੀ ਸਰਪ੍ਰਸਤੀ ਹੇਠ ਵਿਸਾਖੀ ਨੂੰ ਸਮਰਪਿਤ ਇੱਕ ਸੱਭਿਆਚਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ
ਲੰਡਨ , 10 ਮਈ ( ਅਮਨਜੀਤ ਸਿੰਘ ਖਹਿਰਾ ) ਪੰਜਾਬ ਪੰਜਾਬੀਅਤ ਅਤੇ ਆਪਣੇ ਵਿਰਸੇ ਨੂੰ ਯਾਦ ਕਰਦਿਆਂ ਵਿਸਾਖੀ ਦੇ ਦਿਨ ਨੂੰ ਸਮਰਪਤ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਪੋਰਟਸ,ਸੰਗੀਤ , ਲੇਖਕ ਅਤੇ ਬਿਜ਼ਨਸ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਉੱਘੇ ਖੇਡ ਪ੍ਰਮੋਟਰ ਸ ਬਲਜੀਤ ਸਿੰਘ ਮੱਲ੍ਹੀ ਜੋ ਕੇ ਇਕ ਮਸ਼ਹੂਰ ਬਿਜ਼ਨਸਮੈਨ ਵੀ ਹਨ ਦੀ ਸਰਪ੍ਰਸਤੀ ਹੇਠ ਮਨਾਏ ਗਏ ਇਸ ਮੇਲੇ ਵਿੱਚ ਪੰਜਾਬ ਦੀ ਧਰਤੀ ਤੋਂ ਪਹੁੰਚੇ ਲੇਖਕ ਮੰਗਲ ਹਠੂਰ , ਗਾਇਕ ਜੱਗੀ ਯੂਕੇ , ਬਿੱਟੂ ਲਤਾਲਾ ਅਤੇ ਮਨਪ੍ਰੀਤ ਬੱਧਨੀ ਨੇ ਆਪੋ ਆਪਣੇ ਬੋਲਾਂ ਰਾਹੀਂ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਉਥੇ ਭੰਗੜੇ ਵਾਲੇ ਨੌਜਵਾਨਾਂ ਨੇ ਵੀ ਮੇਲੇ ਨੂੰ ਚਾਰ ਚੰਨ ਲਾਏ । ਅੱਜ ਦੇ ਇਨ੍ਹਾਂ ਪ੍ਰੋਗਰਾਮਾਂ ਵਿਚ ਉਚੇਚੇ ਤੌਰ ਤੇ ਭਾਗ ਲੈ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਨੇ ਆਪਣੇ ਭਾਸ਼ਨ ਦੌਰਾਨ ਦਰਸ਼ਕਾਂ ਨਾਲ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਜਿਨ੍ਹਾਂ ਬੱਚਿਆਂ ਕੋਲ ਕਾਗਜ਼ ਪੱਤਰ ਨਹੀਂ ਹਨ ਅਤੇ ਉਹ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਦੇ ਆਨੰਦ ਕਾਰਜ ਨਹੀਂ ਹੋ ਰਹੇ ਸਨ ਦਾ ਮਸਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਹੱਲ ਕਰ ਲਿਆ ਗਿਆ ਹੈ ਬਾਰੇ ਦੱਸਿਆ ਕੇ ਹੁਣ ਜੋ ਬੱਚੇ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ ਅੱਗੇ ਤੋਂ ਕਰਵਾ ਸਕਿਆ ਕਰਨਗੇ । ਉਨ੍ਹਾਂ ਦੀ ਗੱਲ ਸੁਣਦੇ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਉਨ੍ਹਾਂ ਅੱਗੇ ਗੱਲਬਾਤ ਕਰਦੇ ਆਪਣੀ ਜ਼ਿੰਮੇਵਾਰੀ ਅਤੇ ਆਪਣੀ ਡਿਊਟੀ ਨਿਭਾਉਂਦਿਆਂ ਫਿਰ ਹੋਏ ਲੋਕਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੰਦਰ ਆ ਰਹੀਆਂ ਵੋਟਾਂ ਲਈ ਵੱਧ ਤੋਂ ਵੱਧ ਮੈਂਬਰ ਬਣਨ ਦੀ ਬੇਨਤੀ ਵੀ ਕੀਤੀ । ਇਸ ਸਮੇਂ ਹੰਸਲੋ ਤੇ ਹੇਜ ਤੋਂ ਬਣੇ ਨਵੇਂ ਬਣੇ ਕੌਂਸਲਰ ਸਾਹਿਬਾਨ , ਖੇਡਾਂ ਅਤੇ ਸਮਾਜ ਵਿਚ ਨਾਮ ਰੱਖਣਾ ਬਿਜ਼ਨੈੱਸਮੈਨ, ਵੇਲਜ਼ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ , ਸਾਊਥਾਲ ਕਬੱਡੀ ਕਲੱਬ ਦੇ ਮੈਂਬਰ ਸਾਹਿਬਾਨ ਅਤੇ ਸਾਊਥਾਲ ਦੇ ਆਲੇ ਦੁਆਲੇ ਵਸੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਅੰਤ ਵਿਚ ਸ ਬਲਜੀਤ ਸਿੰਘ ਮੱਲ੍ਹੀ ਨੇ ਆਏ ਸਾਰੇ ਹੀ ਪਿਆਰਿਆ ਸਤਿਕਾਰਿਆ ਦਾ ਧੰਨਵਾਦ ਕੀਤਾ ।