ਫ਼ਰੀਦਕੋਟ, (ਜਨ ਸ਼ਕਤੀ ਨਿਊਜ਼ ਬਿਊਰੋ) ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੋਕ ਅਰਪਣ, 101 ਕਲਮਕਾਰਾਂ ਦਾ ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਰੋਹ ਵਿੱਚ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ (ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ), ਸ. ਹਰਿੰਦਰ ਸੰਧੂ (ਪ੍ਰਸਿੱਧ ਪੰਜਾਬੀ ਲੋਕ ਗਾਇਕ), ਜਸਬੀਰ ਜੱਸੀ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਿੱਖਿਆ ਵਿਭਾਗ, ਫ਼ਰੀਦਕੋਟ ਅਤੇ ਅੰਤਰਰਾਸ਼ਟਰੀ ਮੰਚ ਸੰਚਾਲਕ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਪ੍ਰੋ. ਸਾਧੂ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਕੇ ਇਸ ਸਮਾਰੋਹ ਨੂੰ ਹੋਰ ਵਿਸ਼ੇਸ਼ ਬਣਾ ਦਿੱਤਾ । ਸਮਾਗਮ ਦੀ ਪ੍ਰਧਾਨਗੀ ਡਾ. ਦੇਵਿੰਦਰ ਸੈਫ਼ੀ (ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ) ਨੇ ਕੀਤੀ।
ਮੁੱਖ-ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਨੇ ਪੁਸਤਕ ‘ ਕਲਮਾਂ ਦੇ ਰੰਗ ’ ਸਾਂਝਾ ਕਾਵਿ-ਸੰਗ੍ਰਹਿ (ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ) ਨੂੰ ਲੋਕ ਅਰਪਿਤ ਕੀਤਾ। ਪੁਸਤਕ ਬਾਰੇ ਡਾ. ਦੇਵਿੰਦਰ ਸੈਫ਼ੀ ਨੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਸ ਵਿੱਚ 23 ਕਵੀ ਸਾਹਿਬਾਨ ਦੀਆਂ ਰਚਨਾਵਾਂ ਸ਼ਾਮਿਲ ਹਨ। ਇਸ ਸਾਂਝੇ ਕਾਵਿ-ਸੰਗ੍ਰਹਿ ਦੇ ਸਹਿ-ਸੰਪਾਦਕ ਡਾ. ਨਿਰਮਲ ਕੌਸ਼ਿਕ, ਸ਼ਿਵਨਾਥ ਦਰਦੀ, ਵਤਨਵੀਰ ਵਤਨ, ਜਤਿੰਦਰਪਾਲ ਟੈਕਨੋ, ਧਰਮ ਪ੍ਰਵਾਨਾ ਹਨ। ਇਸ ਮੌਕੇ ਡਾ. ਨਿਰਮਲ ਕੌਸ਼ਿਕ ਦੀ ਪੁਸਤਕ ਮਹਿਕ ਬਚਪਨ ਦੀ ਵੀ ਰਿਲੀਜ਼ ਕੀਤੀ ਗਈ।
ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਦੱਸਿਆ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਵੱਡਾ ਉਪਰਾਲਾ ਕਰਦਿਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਲੱਗਭਗ 101 ਕਲਮਕਾਰਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਰੋਹ ਲਈ ਸਭਾ ਦੇ ਮੁੱਖ-ਸਲਾਹਕਾਰ ਮੈਡਮ ਸੁੰਦਰਪਾਲ ਰਾਜਾਸਾਂਸੀ, ਕੈਨੇਡਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸਹਿਯੋਗੀ ਸੱਜਣਾਂ ਵਿੱਚੋਂ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ, ਲੋਕ ਗਾਇਕ ਸ.ਹਰਿੰਦਰ ਸੰਧੂ, ਕੁਲਵਿੰਦਰ ਵਿਰਕ ਆਦਿ ਦੇ ਨਾਮ ਸ਼ਾਮਿਲ ਹਨ। ਇਹ ਸਮਾਰੋਹ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਸਿਕੰਦਰ ਚੰਦਭਾਨ ਤੇ ਜਸਵੀਰ ਫ਼ੀਰਾ, ਸਕੱਤਰ ਰਾਜ ਗਿੱਲ ਭਾਣਾ, ਸੰਯੁਕਤ ਸਕੱਤਰ ਸੁਖਜਿੰਦਰ ਮੁਹਾਰ, ਸਹਾਇਕ ਸਕੱਤਰ ਸੁਖਵੀਰ ਸਿੰਘ ਬਾਬਾ, ਪ੍ਰਚਾਰ ਸਕੱਤਰ ਸਾਗਰ ਸ਼ਰਮਾ, ਸਹਾਇਕ ਖਜਾਨਚੀ ਕਸ਼ਮੀਰ ਸਿੰਘ ਮਾਨਾ, ਸਲਾਹਕਾਰ ਕੁਲਵਿੰਦਰ ਵਿਰਕ ਤੇ ਹੀਰਾ ਸਿੰਘ ਤੂਤ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ ਗਰਾਈਂ, ਤਾਰਾ ਸਿੰਘ ਕੰਮੇਆਣਾ, ਪਰਵਿੰਦਰ ਸਿੰਘ, ਗੁਰਮੀਤ ਰਾਜ, ਮੈਂਬਰ ਨਰਾਇਣ ਸਿੰਘ ਮੰਘੇੜਾ, ਜਸਵਿੰਦਰ ਜੱਸੀ ਲੁਧਿਆਣਾ, ਗਗਨ ਫੂਲ, ਪਰਮਪ੍ਰੀਤ ਮੁਕਤਸਰ ਆਦਿ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ।
ਇਸ ਮੌਕੇ ਲਵਪ੍ਰੀਤ ਫ਼ੇਰੋਕੇ (ਠੇਕਾ ਕਿਤਾਬ) ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਅਤੇ ਭੁਪਿੰਦਰਜੀਤ ਕੌਰ ਰਾਮਾਂ ਮੰਡੀ ਵੱਲੋਂ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ। ਸਭਾ ਵਿੱਚ ਨਵੇਂ ਸ਼ਾਮਿਲ ਹੋਏ ਸਾਹਿਤਕਾਰਾਂ ਨੇ ਮੌਕੇ ‘ਤੇ ਸਭਾ ਦੇ ਮੈਂਬਰਸ਼ਿਪ ਫ਼ਾਰਮ ਵੀ ਭਰੇ ਅਤੇ ਆਗਾਮੀ ਗਤੀਵਿਧੀਆਂ ਲਈ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ । ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ ਅਤੇ ਰਿਸ਼ੀ ਦੇਸ ਰਾਜ ਸ਼ਰਮਾ ਨੇ ਦਿਲਕਸ਼ ਢੰਗ ਨਾਲ ਨਿਭਾਈ। ਸੱਚਮੁੱਚ ਯਾਦਗਾਰੀ ਹੋ ਨਿਬੜਿਆ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦਾ ਇਹ ਵਿਸ਼ੇਸ਼ ਉਪਰਾਲਾ, ਜਿਸਦੀ ਸਾਹਿਤਿਕ ਖੇਤਰ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ।
ਫ਼ੋਟੋ ਕੈਪਸ਼ਨ :ਪ੍ਰੋ. ਸਾਧੂ ਸਿੰਘ ਸਾਬਕਾ ਐਮ.ਪੀ. ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫ਼ਰੀਦਕੋਟ, ਪ੍ਰਿੰ. ਡਾ. ਪਰਮਿੰਦਰ ਸਿੰਘ, ਡਾ.ਦੇਵਿੰਦਰ ਸੈਫ਼ੀ, ਸ.ਜਸਬੀਰ ਜੱਸੀ, ਪ੍ਰੋ.ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਡਾ. ਨਿਰਮਲ ਕੌਸ਼ਿਕ, ਸਰਬਰਿੰਦਰ ਬੇਦੀ, ਹੀਰਾ ਸਿੰਘ ਤੂਤ, ‘ਕਲਮਾਂ ਦੇ ਰੰਗ’ ਪੁਸਤਕ ਨੂੰ ਲੋਕ ਅਰਪਣ ਕਰਨ ਸਮੇਂ