ਜਗਰਾਉਂ (ਅਮਿਤ ਖੰਨਾ) ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਪ੍ਰਾਇਮਰੀ ਸਕੂਲ ਜਗਰਾਉਂ ਨੂੰ ਕੰਪਿਊਟਰ ਪਿ੍ਰੰਟਰ ਦਿੱਤਾ ਗਿਆ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਦੇਣ ਸਮੇਂ ਸੁਸਾਇਟੀ ਆਗੂਆਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਸਕੂਲ ਨੂੰ ਕੰਪਿਊਟਰ ਨਾਲ ਸਬੰਧਿਤ ਸਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਰਾਟ ਕਲਾਸ ਰੂਮਾਂ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਸਿੱਖਿਆ ਮਿਲੇ ਇਸ ਦੇ ਲਈ ਸਕੂਲ ਨੂੰ ਕੰਪਿਊਟਰ ਦਾ ਵਾਲਾ ਸਾਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਸਾਨੂੰ ਇਸ ਦੇ ਲਈ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸਕੂਲ ਪਿ੍ਰੰਸੀਪਲ ਜੈ ਪਾਲ ਕੌਰ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਸਕੂਲ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਲਾਕੇਸ਼ ਟੰਡਨ, ਡਾ ਭਾਰਤ ਭੂਸ਼ਣ ਬਾਂਸਲ, ਜਸਵੰਤ ਸਿੰਘ, ਡਾ ਰਜਤ ਖੰਨਾ, ਪ੍ਰੇਮ ਬਾਂਸਲ, ਜਗਦੀਪ ਸਿੰਘ, ਆਰ ਕੇ ਗੋਇਲ, ਵਿਨੋਦ ਬਾਂਸਲ ਸਮੇਤ ਸਕੂਲ ਅਧਿਆਪਕਾ ਕਮਲਜੀਤ ਕੌਰ ਰੀਤੂ ਕਰਮਜੀਤ ਕੌਰ, ਮਨਦੀਪ ਕੌਰ, ਰਾਮ ਮੂਰਤੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਦਾ ਜਨਮ ਦਿਨ ਸੁਸਾਇਟੀ ਮੈਂਬਰਾਂ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ।