ਜਗਰਾਉ 9 ਮਈ (ਅਮਿਤਖੰਨਾ)ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਵਿੱਚੋਂ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਜਵੀਂ ਕਲਾਸ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਨੇ 98.1/ਪਰਸੈਂਟ ਨੰਬਰ ਲੈ ਕੇ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਲੜੀ ਦੇ ਤਹਿਤ ਤਕਦੀਰ ਸਿੰਘ ਨੇ 96.8/ਨੰਬਰ ਲੈ ਕੇ ਸਕੂਲ ਵਿਚ ਦੂਜਾ ਅਤੇ ਸੰਦੀਪ ਕੌਰ ਅਤੇ ਸ਼ਾਇਨਾ ਗੁਪਤਾ ਨੇ 96.2/ਨੰਬਰ ਹਾਸਲ ਕਰਕੇ ਸਕੂਲ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਕਿ 50 ਪਰਸੈਂਟ ਵਿਦਿਆਰਥੀਆਂ ਨੇ 90ਪਰਸੈਂਟ ਨੰਬਰ ਹਾਸਲ ਕੀਤੇ ਜੋ ਕਿ ਮਾਪਿਆਂ ਅਤੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਸਕੂਲ ਦੇ ਪ੍ਰਧਾਨ ਰਮੇਸ਼ ਕੁਮਾਰ ਜੈਨ ਮਨੇਜਰ ਸ੍ਰੀ ਧਰਮਪਾਲ ਜੈਨ ਅਤੇ ਸੈਕਟਰੀ ਵਿਜੇ ਜੈਨ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਉਨ੍ਹਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਮਾਪਿਆਂ ਤੇ ਅਧਿਆਪਕਾਂ ਦੀ ਮਿਹਨਤ ਲਈ ਉਚੇਰੀ ਸ਼ਲਾਘਾ ਕੀਤੀ