ਜਗਰਾਉ 5 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਜਗਰਾਉਂ ਸਕੂਲ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਲਗਪਗ ਸਾਰੀ ਵਿੱਦਿਅਕ ਅਦਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੇ ਸਕੂਲ ਪ੍ਰਿੰਸੀਪਲ ਸਾਹਿਬਾਨਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦਾ ਵਿਸ਼ਾ ਐਸੋਸੀਏਸ਼ਨ ਦੀ ਨਵੀਂ ਮੈਂਬਰਾਂ ਦੀ ਚੋਣ ਕਰਨਾ ਸੀ ।ਮੀਟਿੰਗ ਦੇ ਆਗਾਜ਼ ਸਮੇਂ ਸਭ ਤੋਂ ਪਹਿਲਾਂ ਬਟਾਲਾ ਵਿਖੇ ਹੋਈ ਮੰਦਭਾਗੀ ਘਟਨਾ ਅਤੇ ਸਾਰਿਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ ,ਅਤੇ ਇਸ ਵਿਸ਼ੇ ਤੇ ਇਕ ਸਿਹਤਮੰਦ ਚਰਚਾ ਕੀਤੀ ਗਈ ।ਇਸ ਉਪਰੰਤ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਸ੍ਰੀਮਤੀ ਸ਼ਸ਼ੀ ਜੈਨ ਡਾਇਰੈਕਟਰ ਸਨਮਤੀ ਵਿਮਲ ਜੈਨ ਸਕੂਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸ੍ਰੀ ਬਲਦੇਵ ਬਾਵਾ ਜੀ ਐਮਐਲਡੀ ਸਕੂਲ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਵਿਸ਼ਾਲ ਜੈਨ ਜੀ ਮੀਤ ਪ੍ਰਧਾਨ ਬਣੇ ।ਇਸ ਲੜੀ ਵਿਚ ਸ੍ਰੀਮਤੀ ਰਾਜਪਾਲ ਕੌਰ ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ ਨੂੰ ਐਸੋਸੀਏਸ਼ਨ ਦੇ ਸੈਕਟਰੀ ਅਤੇ ਸ੍ਰੀ ਤੇਜਿੰਦਰ ਗੁਪਤਾ ਜੀ ਸ਼ਾਂਤੀ ਦੇਵੀ ਮੈਮੋਰੀਅਲ ਸਕੂਲ ਨੂੰ ਖਜ਼ਾਨਚੀ ਪਦ ਲਈ ਚੁਣਿਆ ਗਿਆ ।ਇਸ ਦੇ ਨਾਲ ਹੀ ਸ੍ਰੀਮਤੀ ਨੀਲਮ ਸ਼ਰਮਾ ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਅਤੇ ਸਰਦਾਰ ਪਿਆਰਾ ਸਿੰਘ ਨਿਊ ਪੰਜਾਬ ਪਬਲਿਕ ਸਕੂਲ ਨੂੰਹ ਐਗਜੈਕਟਿਵ ਮੈਂਬਰ ਦੇ ਤੌਰ ਤੇ ਚੁਣਿਆ ਗਿਆਇਸ ਮੌਕੇ ਤੇ ਚੁਣੇ ਗਏ ਮੈਂਬਰਾਂ ਤੋਂ ਇਲਾਵਾ ਸ੍ਰੀ ਗੋਲਡੀ ਜੈਨ ਅਨੂਵਰਤ ਪਬਲਿਕ ਸਕੂਲ, ਸ੍ਰੀਮਤੀ ਕੁਲਵਿੰਦਰ ਕੌਰ ਜੀ ਐਚ ਜੀ ਅਕੈਡਮੀ,ਸ੍ਰੀਮਤੀ ਨੀਲਮ ਸ਼ਰਮਾ ਸ਼ਿਵਾਲਿਕ ਸਕੂਲ ਸ੍ਰੀਮਤੀ ਵਿੰਮੀ ਠਾਕੁਰ ਰੂਪ ਵਾਟਿਕਾ ਸਕੂਲ ਦਵਿੰਦਰ ਠਾਕੁਰ ਮੈਂਪਲ ਸਕੂਲ ,ਨਿਧੀ ਗੁਪਤਾ ਤਾਰਾ ਦੇਵੀ ਸਕੂਲ , ਸ੍ਰੀਮਤੀ ਸੁਨੀਤਾ ਇੰਡੋ ਕੈਨੇਡੀਅਨ ਸਕੂਲ ,ਨਵਨੀਤ ਚੌਹਾਨ ਸਪਰਿੰਗ ਡਿਊ ਸਕੂਲ ,ਸ੍ਰੀ ਹਰਦੀਪ ਸਿੰਘ ਡੀ ਏ ਵੀ ਸਕੂਲ ਮੌਜੂਦ ਸਨ।