You are here

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹੈਲਪਿੰਗ ਹੈਂਡਜ਼ ਨੂੰ ਕੀਤਾ ਗਿਆ ਸਨਮਾਨਿਤ

ਜਗਰਾਉ 2 ਮਈ (ਅਮਿਤਖੰਨਾ) ਇਸ ਗੱਲ ਤੋਂ ਸਾਰਾ ਇਲਾਕਾ ਜਾਣੂ ਹੈ ਕਿ ਸਵਾਮੀ ਰੂਪ ਚੰਦ ਜੈਨ ਸਕੂਲ ਨਾ ਸਿਰਫ਼ ਬੱਚਿਆਂ ਦੇ ਉੱਜਲ ਭਵਿੱਖ ਲਈ ਸਿਰ ਕੱਢ ਸੰਸਥਾ ਹੈ ਬਲਕਿ ਆਪਣੇ ਕਰਮਚਾਰੀਆਂ ਲਈ ਇਕ ਸੰਯੁਕਤ ਪਰਿਵਾਰ ਹੈ ਜਿਸ ਵਿੱਚ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਦਾ ਆਪਣੇ ਕਰਮਚਾਰੀਆਂ ਲਈ ਵਡੱਪਣ ਦਾ ਰੋਲ ਅਦਾ ਕਰਦੇ ਆਏ ਹਨ । ਮਜ਼ਦੂਰ ਦਿਵਸ ਅਜਿਹਾ ਹੀ ਇੱਕ ਮੌਕਾ ਸੀ ਜਦੋਂ ਸਕੂਲ ਦੀ ਸੇਵਾਦਾਰ ਕਮਿਊਨਿਟੀ ਨੂੰ ਸਕੂਲ ਦੇ ਵਿਦਿਆਰਥੀਆਂ , ਅਧਿਆਪਕਾਂ ਅਤੇ ਪ੍ਰਿੰਸੀਪਲ ਦੁਆਰਾ ਪੂਰੇ ਦਿਲ ਨਾਲ ਆਦਰ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ 'ਹੈਲਪਿੰਗ ਹੈਂਡਜ' ਦਾ ਨਾਂ ਦੇ ਕੇ ਨਿਵਾਜਿਆ ਗਿਆ ।ਇਸ ਮੌਕੇ ਤੇ ਉਨ੍ਹਾਂ ਕਰਮਚਾਰੀਆਂ ਨੂੰ ਬੱਚਿਆਂ ਵੱਲੋਂ ਫੁੱਲ ਅਤੇ ਥੈਂਕਿਊ ਦੇ ਕਾਰਡ ਦਿੱਤੇ ਕੀਤੇ ਗਏ ,ਲੱਡੂਆਂ ਦੇ ਡੱਬੇ ਭੇਟ ਕੀਤੇ ਗਏ ਅਤੇ ਹੈਲਪਿੰਗ ਹੈਂਡ ਦੇ ਸੈਸ਼ ਪਹਿਨਾ ਕੇ ਨਿਵਾਜ਼ਿਆ ਗਿਆ । ਸਕੂਲ ਵੱਲੋਂ ਖਾਸ ਤੌਰ ਤੇ ਕੁਝ ਨਕਦੀ ਭੇਂਟ ਕੀਤੀ ਗਈ ਤਾਂ ਜੋ ਉਹ ਆਪਣੀ ਇੱਛਾ ਅਨੁਸਾਰ ਤੋਹਫਾ ਖਰੀਦ ਸਕਣ । ਇਸ ਮੌਕੇ ਤੇ ਬੱਚਿਆਂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਗੀਤ ਗਾਏ ਗਏ ਅਤੇ ਉਨ੍ਹਾਂ ਦੁਆਰਾ ਦਿੱਤੀਆ ਜਾਂਦੀਆਂ ਸੇਵਾਵਾਂ ਸਬੰਧੀ ਧੰਨਵਾਦੀ ਕਵਿਤਾਵਾਂ ਗਾਈਆਂ ਗਈਆਂ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਨਿੱਘੇ ਪਿਆਰ ਨਾਲ ਸਾਰੇ ਕਰਮਚਾਰੀਆਂ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਬਿਨਾਂ ਸਾਡੀ ਸੰਸਥਾ ਦਾ ਕੋਈ ਵੀ ਕੰਮ ਅਸੰਭਵ ਹੈ। ਅਸੀਂ ਸਦਾ ਤੁਹਾਡੀਆਂ ਸੇਵਾਵਾਂ ਦੇ ਰਿਣੀ ਹਾਂ ।ਇਸ ਦਿਨ ਸਾਰੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਾਰੇ ਹੈਲਪਿੰਗ ਹੈਂਡਜ਼ ਦਾ ਕੰਮ ਆਪ ਕੀਤਾ ਗਿਆ ਤਾਂ ਜੋ ਉਨ੍ਹਾਂ ਲਈ ਇਹ ਦਿਨ ਯਾਦਗਾਰ ਬਣ ਜਾਵੇ ।