ਧਰਨਾ 40ਵੇਂ ਦਿਨ 'ਚ !!
ਹਲਕਾ ਵਿਧਾਇਕ ਦੇ ਘਿਰਾਓ ਸਬੰਧੀ ਮੀਟਿੰਗ ਜਲ਼ਦ-ਕਿਸਾਨ ਯੂਨੀਅਨਾਂ
ਥਾਣੇ ਮੂਹਰੇ ਮਨਾਇਆ ਮਈ ਦਿਵਸ
ਜਗਰਾਉਂ 01 ਅਪ੍ਰੈਲ (ਮਨਜਿੰਦਰ ਗਿੱਲ / ਗੁਰਕੀਰਤ ਜਗਰਾਉਂ ) ਕੁਲਵੰਤ ਕੌਰ ਰਸੂਲਪੁਰ ਕਤਲ਼ ਕੇਸ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਘਰਸ਼ੀਲ ਜੱਥੇਬੰਦੀਆਂ ਵਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਵੀ ਥਾਣੇ ਮੂਹਰੇ ਮਨਾਇਆ ਗਿਆ। ਅੱਜ ਦੇ ਧਰਨੇ ਦਰਮਿਆਨ ਮਈ ਦਿਵਸ ਮੌਕੇ ਇਕੱਤਰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਿਬ, ਸਾਬਕਾ ਅਧਿਅਾਪਕ ਅਾਗੂ ਮਾਸਟਰ ਜੋਗਿੰਦਰ ਅਜ਼ਾਦ ਤੇ , ਕੁੱਲ ਹਿੰਦ ਕਿਸਾਨ ਸਭਾ ਦੇ ਆਗੁ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਚੌੰਕੀਮਾਨ ਟੋਲ਼ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਸੁਧਾਰ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਮਦਨ ਜਗਰਾਉਂ ਤੇ ਸੋਨੀ ਸਿੱਧਵਾਂ ਨੇ ਜਿਥੇ ਮੌਨ ਧਾਰ ਕੇ ਮਈ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਉਥੇ ਪੰਜਾਬ ਦੀ ਭਗਵੰਤ ਮਾਨ ਦੀ "ਆਮ ਆਦਮੀ ਪਾਰਟੀ ਦੀ" ਸਰਕਾਰ ਦੀ ਇਸ ਗੱਲੋ ਰੱਜ਼ ਕੇ ਨਿੰਦਾ ਕੀਤੀ ਕਿ ਸਵਾ ਮਹੀਨੇ ਤੋਂ ਕੜਕਦੀ ਧੁੱਪ ਵਿੱਚ ਬੈਠੇ ਇਨਸਾਫ਼ ਪਸੰਦ ਲੋਕਾਂ 'ਤੇ ਤਰਸ ਨਹੀਂ ਆ ਰਿਹਾ, ਬੁਲਾਰਿਆਂ ਨੇ ਇਕ ਰਮਜ਼ 'ਚ ਬੋਲਦਿਆਂ ਕਿਹਾ ਕਿ ਆਪ ਸਰਕਾਰ ਤੇ ਹਲਕਾ ਵਿਧਾਇਕ ਲੋਕਾਂ ਦਾ ਸਬਰ ਪਰਖ ਰਹੇ ਹਨ। ਉਨ੍ਹਾਂ ਕਿਹਾ ਕਾਨੂੰਨ ਦਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਖੋਖਲਾ ਸਿੱਧ ਹੋ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਾਂ ਤਾਂ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਨਹੀਂ ਫਿਰ ਲੋਕ ਰੋਹ ਝੱਲਣ ਲਈ ਤਿਆਰ ਰਹੇ। ਇਸ ਸਮੇਂ ਪ੍ਰਸਾਸ਼ਨ ਵਲੋਂ ਧਰਨੇ 'ਚ ਪਹੁੰਚੇ ਅੈਸ.ਪੀ. ਗੁਰਦੀਪ ਸਿੰਘ, ਅੈਸ.ਪੀ. ਪ੍ਰਿਥੀਪਾਲ ਸਿੰਘ, ਡੀ.ਅੈਸ.ਪੀ. ਚੰਦ ਸਿੰਘ, ਡੀ.ਅੈਸ.ਪੀ. ਦਲਜੀਤ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਮਾਤਾ ਨੂੰ ਭੁੱਖ ਹੜਤਾਲ ਤਿਆਗਣ ਦੀ ਬੇਨਤੀ ਵੀ ਕੀਤੀ। ਪ੍ਰੈਸ ਨਾਲ ਗੱਲ ਕਰਦਿਆਂ ਉਗਰਾਹਾਂ ਗਰੁੱਪ ਦੇ ਚਰਨ ਸਿੰਘ ਨੂਰਪੁਰਾ, ਦਸਮੇਸ਼ ਕਿਸਾਨ ਯੂਨੀਅਨ ਦੇ ਜਸਦੇਵ ਲਲਤੋਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਨੇ ਦੱਸਿਆ ਪੁਲਿਸ ਦੇ ਇਸ ਘਿਉੰਣੇ ਅੱਤਿਆਚਾਰ ਨੇ ਹੱਸਦੇ-ਵੱਸਦੇ ਦੋਵੇਂ ਪਰਿਵਾਰਾਂ ਨੂੰ ਬੁਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ ਹੈ। ਪੀੜ੍ਹਤ ਪਰਿਵਾਰ ਦੀ ਇੱਕ ਧੀ ਪਹਿਲਾਂ ਚਲੀ ਗਈ ਦੂਜੀ ਨੂੰ ਪੁਲਿਸ ਨੇ ਕੁੱਟ-ਕੁੱਟ ਮਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਰਾਹੀਂ ਭਗਵੰਤ ਮਾਨ ਨੂੰ ਅੱਜ ਭੇਜੇ ਮੰਗ ਪੱਤਰ ਰਾਹੀਂ ਜਿਥੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ ਹੈ, ਉਥੇ ਦੋਵੇਂ ਪਰਿਵਾਰਾਂ ਦੇ ਕੀਤੇ ਉਜ਼ਾੜੇ ਬਦਲੇ ਯੋਗ ਆਰਥਿਕ ਸਹਾਇਤਾ ਤੇ ਇਕ-ਇਕ ਸਰਕਾਰੀ ਨੌਕਰੀ ਮੰਗੀ ਹੈ। ਆਗੂਆਂ ਨੇ ਸਪੱਸ਼ਟ ਕਿਹਾ ਕਿ ਮੰਗਾਂ ਦੀ ਪੂਰਤੀ ਵਾਸਤੇ ਅਗਲੀ ਰਣਨੀਤੀ ਖੜਣ ਲਈ ਅਤੇ ਹਲਕਾ ਵਿਧਾਇਕ ਦੇ ਘਿਰਾਓ ਸਬੰਧੀ ਚਲਦੀ ਹੀ ਸੰਘਰਸ਼ੀਲ ਜੱਥੇਬੰਦੀਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਵਰਣਨਯੋਗ ਹੈ ਕਿਪਿੰਡ ਰਸੂਲਪੁਰ ਦੇ ਇਕ ਪਰਿਵਾਰ ਮਾਂ-ਧੀ ਨੂੰ 16 ਸਾਲ ਪਹਿਲਾਂ ਮੌਕੇ ਥਾਣਾਮੁਖੀ ਵਲੋ ਨਜ਼ਾਇਜ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਤੋਂ ਬਾਦ ਝੂਠੇ ਕਤਲ਼ ਕੇਸ ਵਿਚ ਫਸਾ ਦਿੱਤਾ ਗਿਆ ਸੀ ਅਤੇ ਥਾਣਾਮੁਖੀ ਦੇ ਜੁਲ਼ਮ ਨਾਂ ਸਹਾਰਦੀ ਹੋਈ ਧੀ ਕੁਲਵੰਤ ਕੌਰ ਲੰਘੀ 10 ਦਸੰਬਰ ਨੂੰ ਮਰ ਗਈ ਸੀ। ਅੱਜ ਦੇ ਧਰਨੇ ਵਿੱਚ ਵੀ 33ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਹੈ ਅਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਕੋਸਦੀ ਰਹੀ । ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਪਰਿਵਾਰ ਤੇ ਢਾਹੇ ਜ਼ੁਲਮਾਂ ਦੀ ਦਾਸਤਾਨ ਭਰੇ ਮਨ ਨਾਲ਼ ਸੁਣਾਈ ਤੇ ਕਿਹਾ ਕਿ ਏਥੇ ਜੋ ਮਰਜ਼ੀ ਸਰਕਾਰਾਂ ਆ ਜਾਣ ਅੌਰਤਾਂ ਲਈ ਇਨਸਾਫ਼ ਉਠ ਦਾ ਬੁਲ਼ ਬਣ ਜਾਂਦਾ ਹੈ
ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਬੰਤਾ ਸਿੰਘ ਡੱਲਾ, ਹਰਜਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਮਜ਼ਦੂਰ ਅੌਰਤਾਂ ਨੂੰ ਪ੍ਰਦੀਪ ਕੌਰ ਨੇ ਵੀ ਸੰਬੋਧਨ ਕੀਤਾ ਤੇ ਇਨਸਾਫ਼ ਦੀ ਮੰਗ ਕੀਤੀ।