ਬਿਰਧ ਮਾਤਾ ਵਲੋਂ ਖੂਨ ਨਾਲ ਲਿਖਿਆ "ਖਤ' ਪੜ੍ਹ ਕੇ 'ਭਗਵੰਤ ਮਾਨ' ਨੂੰ ਨਹੀਂ ਆਇਆ ਤਰਸ ?
ਜਗਰਾਉਂ 29 ਅਪ੍ਰੈਲ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ ) ਗਰੀਬ ਪਰਿਵਾਰ ਨੂੰ ਨਜ਼ਾਇਜ ਹਿਰਾਸਤ 'ਚ ਰੱਖਣ, ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਸਬੰਧੀ ਮੁਕੱਦਮੇ ਦੇ ਦੋਸ਼ੀਅਾਂ ਦੀ ਤੁਰੰਤ ਗ੍ਰਿਫਤਾਰੀ ਲਈ ਸਥਾਨਕ ਥਾਣਾ ਸਿਟੀ ਅੱਗੇ ਚੱਲ਼ ਰਹੇ ਅਣਮਿਥੇ ਸਮੇਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਤਾਰੀ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਅੱਜ ਮੁੱੜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਜ਼ਰ ਗੁਨਾਹਾਂ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਤਾਰੀ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਿਵਲ਼ ਅਧਿਕਾਰੀ ਨਾਂ ਸਿਰਫ਼ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ ਸਗੋਂ ਗੈਰ-ਜਿੰਮੇਵਾਰੀ ਦਾ ਸਪੱਸ਼ਟ ਪ੍ਰਗਟਾਵਾ ਵੀ ਕਰ ਰਹੇ ਹਨ। ਉਨਾਂ ਕਿਹਾ ਇਹ ਕੈਸਾ ਬਦਲਾਅ ਹੈ ਕਿ ਇੱਕ 75 ਸਾਲਾ ਪੀੜ੍ਹਤ ਮਾਤਾ ਬਿਰਧ ਅਵਸਥਾ ਵਿੱਚ ਭੁੱਖ ਹੜਤਾਲ 'ਤੇ ਬੈਠਣ ਲਈ ਮਜ਼ਬੂਰ ਹੈ। ਜ਼ਿਕਰਯੋਗ ਹੈ ਕਿ ਇਨਸਾਫ਼ ਪਸੰਦ ਕਿਸਾਨਾਂ- ਮਜ਼ਦੂਰਾਂ ਨੇ ਅੱਜ 36ਵੇਂ ਦਿਨ ਜਾਰੀ ਹੈ ਅਤੇ ਪੀੜ੍ਹਤ ਮਾਤਾ ਨੇ ਅੱਜ 29ਵੇਂ ਦਿਨ ਭੁੱਖ ਹੜਤਾਲ 'ਤੇ ਵੀ ਬੈਠੀ ਰਹੀ। ਅੱਜ ਦੇ ਧਰਨੇ ਵਿੱਚ ਤਰਲੋਚਨ ਸਿੰਘ ਝੋਰੜਾਂ, ਮਨਪ੍ਰੀਤ ਕੌਰ ਧਾਲੀਵਾਲ, ਨਿਰਮਲ ਸਿੰਘ ਧਾਲੀਵਾਲ, ਲੋਕ ਗਾਇਕ ਸੁਰੈਣ ਸਿੰਘ ਧੂਰਕੋਟ, ਬਾਬਾ ਗੁਰਚਰਨ ਸਿੰਘ ਬਾਬੇ ਕੇ, ਜਲੌਰ ਸਿੰਘ ਝੋਰੜਾਂ, ਜੱਥੇਦਾਰ ਬੰਤਾ ਸਿੰਘ ਡੱਲਾ, ਬਾਬਾ ਹਰੀ ਸਿੰਘ ਚਚਰਾੜੀ, ਮਨਜੀਤ ਕੌਰ ਕਮਲਜੀਤ ਕੌਰ ਮਾਤਾ ਮੁਖਤਿਆਰ ਕੌਰ ਆਦਿ ਨੇ ਹਾਜ਼ਰੀ ਲਗਵਾਈ। ਇਸ ਸਮੇਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਰਧ ਮਾਤਾ ਵਲੋਂ ਆਪਣੇ ਖੂਨ ਨਾਲ ਲਿਖਿਆ "ਖਤ' ਪੜ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਸ ਨਹੀਂ ਆਇਆ ? ਉਨਾਂ ਸਵਾਲ ਕੀਤਾ ਕਿ "ਕੀ ਇਹ ਕਹਿਣੀ ਤੇ ਕਰਨੀ ਦੇ ਦੋਗਲ਼ੇ ਹੋਣ ਦਾ ਪ੍ਰਤੱਖ ਸਬੂਤ ਨਹੀਂ? ਉਨ੍ਹਾਂ ਦੋਸ਼ ਲਗਾਇਆ ਕਿ ਨਿਆਂ ਦੇਣ ਦੇ ਮਾਮਲੇ ਵਿੱਚ "ਆਮ ਆਦਮੀ" ਸਰਕਾਰ ਵੀ "ਕਾਂਗਰਸ ਤੇ ਅਕਾਲ਼ੀ" ਸਰਕਾਰਾਂ ਵਾਂਗ ਹੀ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ। ਉਨ੍ਹਾਂ ਅਨੁਸਾਰ ਹਰ ਰੋਜ਼ ਧਰਨਾਕਾਰੀਆਂ ਵਲੋਂ ਮੁੱਖ ਮੰਤਰੀ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਧਰਨੇ ਦੀਆਂ ਖਬਰਾਂ ਭੇਜੀਆਂ ਜਾਂਦੀਆਂ ਹਨ ਬਾਵਜੂਦ ਇਸ ਜਿਲ੍ਹੇ ਦੀ ਡਿਪਟੀ ਕਮਿਸ਼ਨਰ, ਜੋਕਿ ਇੱਕ ਮਹਿਲਾ ਅਧਿਕਾਰੀ ਹੈ, ਨੂੰ ਵੀ ਨਾਂ ਤਾਂ ਥਾਣੇ ਮੂਹਰੇ ਬੈਠੇ ਧਰਨਾਕਾਰੀ ਦਿਸੇ ਅਤੇ ਨਾਂ ਭੁੱਖ ਹੜਤਾਲੀ ਮਾਤਾ ਦਿਸੀ। ਜਦਕਿ ਮਹਿਲਾ ਡਿਪਟੀ ਕਮਿਸ਼ਨਰ ਨੇ ਜਗਰਾਉਂ ਅੈਸ.ਡੀ.ਅੈਮ. ਦਫ਼ਤਰ ਵਿੱਚ ਘੰਟਿਆਂ ਬੱਧੀ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਜ਼ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਾਅ ਦੇ ਦਾਅਵੇ ਸਿਰਫ਼ ਛਲਾਵਾ ਸਿੱਧ ਹੋ ਰਹੇ ਹਨ। ਕਾਬਲੇਗੌਰ ਹੈ ਕਿ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਨੇ ਮੌਕੇ ਦੇ ਅੈਸ.ਅੈਸ.ਪੀ. ਰਾਜੀਵ ਆਹੀਰ ਤੇ ਡੀਅੈਸਪੀ ਗੁਰਜੀਤ ਰੋਮਾਣਾ ਦੀ ਨਿਰਦੇਸ਼ਾਂ ਅਨੁਸਾਰ ਨੇੜਲੇ ਪਿੰਡ ਰਸੂਲਪੁਰ ਤੋਂ ਗਰੀਬ ਪਰਿਵਾਰ ਦੀ ਬਿਰਧ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਥਾਣੇ ਵਿੱਚ ਕਰੰਟ ਲਗਾਇਆ ਸੀ ਅਤੇ ਨਕਾਰਾ ਹੋਈ ਧੀ ਚਾਰ ਮਹੀਨੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ਅਤੇ ਮੌਕੇ ਦੇ ਅੈਸ.ਅੈਸ.ਪੀ. ਰਾਜਬਚਨ ਸਿੰਘ ਸੰਧੂ ਨੇ ਤੁਰੰਤ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਹਰਜੀਤ ਸਰਪੰਚ ਤੇ ਪੰਚ ਧਿਆਨ ਸਿੰਘ ਤੇ ਅਪਰਾਧਕ ਮੁਕੱਦਮਾ ਦਰਜ ਕਰ ਦਿੱਤਾ ਸੀ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ। ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਾਂ ਸਿਰਫ਼ ਲੋਕਾਂ ਨੇ ਧਰਨਾ ਲਗਾਇਆ ਹੋੲਿਆ ਹੈ ਸਗੋਂ ਬਿਰਧ ਮਾਤਾ ਭੁੱਖ ਹੜਤਾਲ ਤੇ ਵੀ ਬੈਠੀ ਹੋਈ ਹੈ ਪਰ ਦੁੱਖ ਦੀ ਗੱਲ਼ ਹੈ ਕਿ ਨਵੀਂ ਸਰਕਾਰ ਦੇ ਕੰਨ ਤੇ ਵੀ ਜੂੰਅ ਨਹੀਂ ਸਰਕ ਰਹੀ।ਜਦਕਿ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਭੁੱਖ ਹੜਤਾਲੀ ਮਾਤਾ ਤੋਂ ਖੂਨ ਨਾਲ ਲਿਖਿਆ ਖਤ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੌਂਪ ਦਿੱਤਾ ਹੈ ਪਰ ਭਗਵੰਤ ਮਾਨ ਨੇ ਖਤ ਪੜ੍ਹ ਕੇ ਸ਼ਾਇਦ ਇਸ ਕਰਕੇ ਪਾਸੇ ਸੁੱਟ ਦਿੱਤਾ ਕਿ ਇਹ ਇਕ ਗਰੀਬ ਦਲਿਤ ਪਰਿਵਾਰ ਦਾ ਮਸਲ਼ਾ ਹੈ ਨਾਂ ਕਿ ਕਿਸੇ ਉੱਚ ਜਾਤੀ ਵਾਲੇ ਦਾ? ਬਾਵਜੂਦ ਇਸ ਦੇ ਪੀੜ੍ਹਤ ਪਰਿਵਾਰ ਨੇ ਨਵੀਂ ਸਰਕਾਰ ਤੋਂ ਇਨਸਾਫ਼ ਦੀ ਆਸ ਲਗਾਈ ਹੋਈ ਹੈ।