You are here

ਗੁਰੂ ਰਵਿਦਾਸ ਜੀ ਦੇ ਅਸਥਾਨ ਤੁਗਲਕਾਬਾਦ ਨਾਲ ਛੇੜਛਾੜ ਸਬੰਧੀ ਫੈਡਰੇਸ਼ਨ ਵੱਲੋ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਨੂੰ ਮੰਗ ਪੱਤਰ ਦਿੱਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਤੇ ਤੁਗਲਕਾਬਾਦ ਵਿਖੇ ਸਥਿਤ ਭਗਤ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਜਿਸ 'ਤੇ ਸਮੇਂ ਦੀਆਂ ਸਰਕਾਰਾਂ ਨੇ ਬੜੇ ਟੇਢੇ ਢੰਗ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇ ਵਿਵਾਦ ਸਬੰਧੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਇਕ ਵਫਦ ਨੇ ਅੱਜ ਫੈਡਰੇਸ਼ਨ ਆਗੂ ਡਾਂ:ਰੁਪਿੰਦਰ ਸਿੰਘ ਸੁਧਾਰ ਦੀ ਅਗਵਾਈ ਵਿਚ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ।ਇਸ ਮੰਗ ਪੱਤਰ ਵਿਚ ਫੈਡਰੇਸ਼ਨ ਨੇ ਵਿਧਾਇਕਾ ਮਾਣੂੰਕੇ ਨੂੰ ਢਾਹੁਣ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਲਿਆਉਣ ਦੀ ਵੀ ਅਪੀਲ ਕੀਤੀ।ਇਸ ਸਮੇਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਫੈਡਰੇਸ਼ਨ ਦੇ ਆਗੂਆਂ ਅਤੇ ਸਮੂਹ ਰਵਿਦਾਸੀਆਂ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨਗੇ।ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਤੁਗਲਕਾਬਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਅਸਥਾਨ ਕੋਈ ਆਮ ਨਹੀਂ ਹੈ।ਇਸ ਅਸਥਾਨ ਨੂੰ ਸਾਡੇ ਰਹਿਬਾਰਾਂ ਦੀ ਚਰਨ ਛੋਹ ਪ੍ਰਾਪਤ ਹੈ।ਸਾਡੇ ਪੂਰੇ ਸਮਾਜ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।ਇਸ ਸਮੇਂ ਮੇਵਾ ਸਿੰਘ ਸਲੇਮਪੁਰਾ, ਜਰਨੈਲ ਸਿੰਘ ਖੱਟੜਾ ,ਡਾਂ.ਹਰਦੀਪ ਸਿੰਘ ਪਮਾਲ ,ਢਾਡੀ ਸਿਕੰਦਰ ਸਿੰਘ ਲੋਹਾਰਾ,ਦਰਬਾਰਾ ਸਿੰਘ ਚੰਗਣ,ਹਰਭਜਨ ਸਿੰਘ ਚੰਗਣ ਅਦਿ ਹਾਜ਼ਰ ਸਨ।