You are here

ਪਿੰਡ ਬੁਰਜ ਹਰੀ ਸਿੰਘ ਵਿਖੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ

 *ਫੋਟੋ ਕੈਪਸ਼ਨ— ਪਿੰਡ ਬੁਰਜ ਹਰੀ ਸਿੰਘ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਨ ਮੌਕੇ ਖੜੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਹੋਰ ਆਗੂ।*

ਰਾਏਕੋਟ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓ/ਮਨਜਿੰਦਰ ਗਿੱਲ)—ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਲਈ ਡੱਟੇ ਯੂਥ ਅਕਾਲੀ ਦਲ ਦੇ ਜ਼ਿਲਾ ਲੁਧਿਆਣਾ ਦਾ ਦਿਹਾਤੀ ਦੇ ਪ੍ਰਧਾਨ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਦੀ ਸੇਵਾ ਦਾ ਸਿਲਸਿਲਾ ਬਾਦਸੂਤ ਜ਼ਾਰੀ ਹੈ। ਇਸੇ ਲੜੀ ਤਹਿਤ ਅੱਜ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਪਿੰਡ ਬੁਰਜ ਹਰੀ ਸਿੰਘ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਵੱਡੀ ਗਿਣਤੀ 'ਚ ਆਲੇ-ਦੁਆਲੇ ਦੇ ਪਿੰਡਾਂ ਗ੍ਰੰਥੀ-ਪਾਠੀ ਸਿੰਘ ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਸਿੱਖ ਕੌਮ ਤਾਂ ਕੋਰੋਨਾ ਮਹਾਮਾਰੀ ਦੌਰਾਨ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਲਈ ਲੰਗਰ ਲਗਾ ਰਹੀ ਹੈ ਤਾਂ ਫਿਰ ਸਿੱਖ ਕੌਮ ਦਾ ਮਾਣ ਗ੍ਰੰਥੀ-ਪਾਠੀ ਸਿੰਘਾਂ ਦਾ ਸਤਿਕਾਰ ਕਰਨਾ ਸਾਡਾ ਮੁਢਲਾ ਫਰਜ ਬਣਦਾ ਹੈ। ਇਸ ਲਈ ਹਰ ਇੱਕ ਸਿੱਖ ਇਸ ਮੁਸ਼ਕਿਲ ਘੜੀ ਵਿਚ ਆਪਣੇ ਆਲੇ-ਦੁਆਲੇ ਰਹਿੰਦੇ ਗ੍ਰੰਥੀ-ਪਾਠੀ ਸਿੰਘਾਂ ਦੀ ਸੇਵਾ ਕਰੇ। ਇਸ ਮੌਕੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਪਾਠੀ ਸਿੰਘ ਨੇ ਸਿਰੋਪਾਓ ਤੇ ਲੋਈ ਦੇ ਕੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਹੌਸਲਾ ਅਫਜਾਈ ਕੀਤੀ, ਉਥੇ ਹੀ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਕੀਤੇ ਉਪਰਾਲੇ ਦੀ ਗ੍ਰੰਥੀ ਸਭਾ ਦੇ ਆਗੂ ਅਵਤਾਰ ਸਿੰਘ ਅਕਾਲਗੜ, ਬਲਵਿੰਦਰ ਸਿੰਘ ਤਲਵੰਡੀ ਅਤੇ ਸ਼ਿੰਗਾਰਾ ਸਿੰਘ ਬੁਰਜ ਸਮੇਤ ਸਮੂਹ ਗ੍ਰੰਥੀ-ਪਾਠੀ ਸਿੰਘ ਨੇ ਧੰਨਵਾਦ ਕੀਤਾ ਅਤੇ ਗੁਰੂ ਚਰਨਾਂ ਵਿਚ ਉਨਾਂ ਦੀ ਚੜਦੀ ਕਲਾਂ ਲਈ ਅਰਦਾਸ ਕੀਤੀ। ਇਸ ਸਮੇਂ ਕਰਮਜੀਤ ਸਿੰਘ ਗੋਲਡੀ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਸੁਧਾਰ, ਕਮਲਜੀਤ ਸਿੰਘ ਬਰਮੀ ਸਾਬਕਾ ਸੰਮਤੀ ਮੈਂਬਰ, ਸਵਰਨਜੀਤ ਸਿੰਘ ਗਿੱਲ, ਸ਼ਨੀ ਗਿੱਲ, ਗਗਨ ਛੰਨਾ, ਸਿਮਰ ਚੀਮਾ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।