You are here

28ਵੇਂ ਦਿਨ ਵੀ ਰਹੀ ਭੁੱਖ ਹੜਤਾਲ 'ਤੇ ਰਹੀ ਪੀੜ੍ਹਤ ਮਾਤਾ

ਧਰਨਾ 35ਵੇਂ ਦਿਨ 'ਚ ਸ਼ਾਮਲ
ਮਈ ਦਿਵਸ ਤੇ ਹੋਵੇਗੀ ਵਿਸ਼ਾਲ਼ ਰੈਲ਼ੀ
11 ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਕੀਤੇ ਮਤੇ ਪਾਸ
ਉਗਰਾਹਾਂ ਗਰੁੱਪ ਦੀ ਹੋਈ ਸ਼ਮੂਲ਼ੀਅਤ
ਸੰਘਰਸ਼ ਹੋਵੇਗਾ ਤੇਜ਼- ਚਰਨ ਸਿੰਘ ਨੂਰਪੁਰਾ ਉਗਰਾਹਾਂ ਗਰੁੱਪ
ਜਗਰਾਉਂ 26 ਅਪ੍ਰੈਲ ( ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ ) ਸਥਾਨਕ ਥਾਣਾ ਸਿਟੀ 'ਚ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ਼ ਰਹੇ ਅਣਮਿਥੇ ਸਮੇਂ ਦੇ ਧਰਨੇ ਜਿਥੇ ਅੱਜ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ 28ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਤੇ ਧਰਨਾ ਅੱਜ 35ਵੇਂ ਦਿਨ ਵੀ ਜਾਰੀ ਰਿਹਾ, ਉਥੇ ਕਿਸਾਨਾਂ-ਮਜ਼ਦੂਰ ਜੱਥੇਬੰਦੀਆਂ ਦੀ ਇਕ ਵਿਸੇਸ਼ ਮੀਟਿੰਗ ਵੀ ਹੋਈ। ਸੰਘਰਸ਼ੀਲ ਅਾਗੂਅਾਂ ਪਹਿਲਾਂ ਨੇ ਪਹਿਲਾਂ ਰੈਲ਼ੀ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਲਈ ਲੋੜੀਂਦੀ ਦਖਲ਼ਅੰਦਾਜ਼ੀ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਨੂੰ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਰਾਜਨੀਤਕ ਆਗੂਆਂ ਨੂੰ ਰੱਜ ਕੇ ਕੋਸਿਆ ਤੇ ਕਿਹਾ ਕਿ ਰਾਜਸੀ ਲੋਕਾਂ ਦੀ ਬਦਨੀਅਤੀ ਦਾ ਅਦਲ਼ੀ ਚੇਹਰਾ ਕਾਰਾਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਿਬ ਨੇ ਬੋਲਦਿਆਂ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਬੋਲਦਿਆਂ ਦੋਸ਼ ਲਗਾਇਆ ਕਿ ਸੀਨੀਅਰ ਪੁਲਿਸ ਅਧਿਕਾਰੀ ਤੱਤਕਾਲੀ ਅੈਸ.ਅੈਸ.ਪੀ. ਰਾਜੀਵ ਆਹੀਰ ਦੇ ਦਾਬੇ ਅਧੀਨ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਕਰ ਰਹੇ ਕਿਉਂਕਿ ਅੱਤਿਆਚਾਰਾਂ ਦੇ ਇਸ ਮਾਮਲੇ ਵਿੱਚ ਜਿੰਨਾਂ  ਗੁਨਾਹਗਾਰ ਡੀ.ਅੈਸ.ਪੀ. ਬੱਲ ਹੈ, ਉਨ੍ਹਾਂ ਹੀ ਗੁਨਾਹਗਾਰ ਰਾਜੀਵ ਅਹੀਰ ਹੈ। ਅੱਜ ਦੇ ਧਰਨੇ ਨੂੰ ਉਸ ਸਮੇਂ ਵੱਡਾ ਬਲ਼ ਮਿਲਿਆ ਜਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਵਿੱਚ ਧਰਨੇ 'ਵਚ ਸ਼ਮੂਲ਼ੀਅਤ ਕੀਤੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ 'ਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਅੱਜ ਦੇ ਧਰਨੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।