ਅੱਚਲ ਸਾਹਿਬ , 26 ਅਪ੍ਰੈਲ (ਹਰਪਾਲ ਸਿੰਘ,ਧੰਨਪਾਲ ਸਿੰਘ ਕਲਸੀ ) ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੇ ਓ ਐੱਸ ਡੀ ਪ੍ਰਿੰਸੀਪਲ ਵੀ ਕੇ ਸਿੰਘ ਜੀ ਦੀ ਰਹਿਨਮਈ ਹੇਠ ਪਹਿਲਾ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ ਟੀ ਐੱਸ ਬੈਨੀਪਾਲ ( ਡੀਨ ਕਾਲਜ ਵਿਕਾਸ ਕੌਂਸਲ )ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰਿੰਸੀਪਲ ਡਾ ਕਮਲ ਕਿਸ਼ੋਰ ਜੀ, ਪ੍ਰੋਫੈਸਰ ਜੀ ਐਸ ਕਲਸੀ , ਸ ਸਰਦੂਲ ਸਿੰਘ, ਪ੍ਰਿੰਸੀਪਲ ਰਜਨੀ ਜੀ, ਪ੍ਰੋ :ਸੁਨੀਤਾ ਜੀ ਪ੍ਰਿੰਸੀਪਲ ਮਨਦੀਪ ਜੀ, ਸ੍ਰੀ ਗੁਰਨਾਮ ਸਿੰਘ ਜੀ , ਮਾਸਟਰ ਹਰਪਾਲ ਸਿੰਘ , ਪ੍ਰਿੰਸੀਪਲ ਰਜਵੰਤ ਕੌਰ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਸਮਾਰੋਹ ਦੀ ਆਰੰਭਤਾ ਕਾਲਜ ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ ਅਤੇ ਸਮੂਹ ਸਟਾਫ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਉਪਰੰਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਪ੍ਰੋਫ਼ੈਸਰ ਡਾ ਵੀ ਕੇ ਸਿੰਘ ਜੀ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨ ਉਪਰੰਤ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਇਸ ਤੋਂ ਬਾਅਦ ਪ੍ਰੋ ਗੁਰਵੰਤ ਕੌਰ ਮੁਖੀ ਪੰਜਾਬੀ ਵਿਭਾਗ ਐਮ ਏ ਦੇ ਡਿਗਰੀ ਪ੍ਰਾਪਤ ਕਰਨ ਵਾਲੇ, ਪ੍ਰੋਫੈਸਰ ਰਮਨਜੀਤ ਕੌਰ ਮੁਖੀ ਫਿਜ਼ਿਕਸ ਵਿਭਾਗ ਨੇ ਬੀ ਐਸ ਸੀ, ਪ੍ਰੋਫੈਸਰ ਸਮਸ਼ੇਰ ਸਿੰਘ ਮੁਖੀ ਕੰਪਿਊਟਰ ਵਿਭਾਗ ਨੇ ਬੀਸੀਏ, ਪ੍ਰੋਫ਼ੈਸਰ ਧੀਰਜ ਗਿਰੀ ਮੁਖੀ ਕਾਮਰਸ ਨੇ ਬੀ ਕੌਮ ਅਤੇ ਪ੍ਰੋਫੈਸਰ ਕਿਰਨਜੀਤ ਕੌਰ ਮੁਖੀ ਇਕਨੌਮਿਕਸ ਵਿਭਾਗ ਨੇ ਬੀਏ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪੇਸ਼ ਕੀਤੇ ਪ੍ਰਿੰਸੀਪਲ ਸਾਹਿਬ ਮੁੱਖ ਮਹਿਮਾਨ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਸੰਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਉਪਰੰਤ ਟੀ ਐੱਸ ਬੈਨੀਪਾਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹਮੇਸ਼ਾਂ ਸਕਾਰਤਮਿਕ ਸੋਚ ਅਤੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਹਮੇਸ਼ਾਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ 175 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਸਮਾਰੋਹ ਦੇ ਅੰਤ ਵਿਚ ਤੇ ਮੁਖੀ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਸੰਦੀਪ ਕੌਰ ਵੱਲੋਂ ਵਿਸ਼ੇਸ਼ ਮਹਿਮਾਨ
ਪਹੁੰਚੇ ਹੋਏ ਪਤਵੰਤੇ ਸੱਜਣਾਂ ਕਾਲਜ ਸਟਾਫ ਵਿਦਿਆਰਥੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਡਿਗਰੀ ਵੰਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ।