You are here

ਸ਼੍ਰੀ ਅਗਰਸੇਨ ਸੰਮਤੀ ਰਜਿ: ਵੱਲੋਂ ਬੂਟੇ ਵੰਡ ਕੇ ਧਰਤੀ ਦਿਵਸ ਮਨਾਇਆ

ਜਗਰਾਉ 23 ਅਪ੍ਰੈਲ (ਅਮਿਤਖੰਨਾ) ਅਗਰਵਾਲ ਸਮਾਜ ਜਗਰਾਓਂ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ.) ਜਗਰਾਉਂ ਵੱਲੋਂ ਸੰਸਥਾ ਦੇ ਚੇਅਰਮੈਨ ਪਿਊਸ਼ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਗਰਾਓਂ ਦੀ ਵਾਤਾਵਰਨ ਪ੍ਰੇਮੀ ਸੰਸਥਾ ਦੀ ਗਰੀਨ ਮਿਸ਼ਨ ਪੰਜਾਬ ਟੀਮ ਦੇ ਸਹਿਯੋਗ ਨਾਲ ਅਗ੍ਰਸੈਨ ਸਮਿਤੀ  ਦੇ ਪ੍ਰਧਾਨ ਅਨਮੋਲ ਗਰਗ ਦੀ ਅਗਵਾਈ ਹੇਠ ਝਾਂਸੀ ਰਾਣੀ ਵਿਖੇ ਚੌਂਕ ਵਿਖੇ ਪਿਛਲੇ ਦਿਨੀ ਬੂਟੇ ਵੰਡ ਕੇ ਧਰਤੀ ਦਿਵਸ ਮਨਾਇਆ ਗਿਆ।  ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਗੌਰਵ ਸਿੰਗਲਾ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਪਿਛਲੇ ਸਾਲਾਂ ਦੌਰਾਨ ਦਰਿਆਵਾਂ ਵਿੱਚ ਆਏ ਹੜ੍ਹ, ਜੰਗਲਾਂ ਵਿੱਚ ਲੱਗੀ ਅੱਗ ਅਤੇ ਸਮੁੰਦਰਾਂ ਵਿੱਚ ਆਏ ਤੂਫਾਨਾਂ ਨੇ ਦੁਨੀਆਂ ਭਰ ਵਿੱਚ ਬਹੁਤ ਤਬਾਹੀ ਮਚਾਈ ਹੈ।  ਕਰੋਨਾ ਮਹਾਂਮਾਰੀ ਵੀ ਇਸ ਦਾ ਇੱਕ ਰੂਪ ਹੈ।  ਹਰ ਸਾਲ ਮੌਸਮ ਵਿਗੜਦਾ ਜਾ ਰਿਹਾ ਹੈ।  ਇਨ੍ਹਾਂ ਸਾਰੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ।  ਸੰਸਥਾ ਦੇ ਸਕੱਤਰ ਅਮਿਤ ਬਾਂਸਲ ਅਤੇ ਵੈਭਵ ਬਾਂਸਲ ਜੈਨ ਨੇ  ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗ੍ਰੀਨ ਮਿਸ਼ਨ ਟੀਮ ਵੱਲੋਂ ਪੂਰੇ ਪੰਜਾਬ ਨੂੰ ਇੱਕ ਤਿਹਾਈ ਹਰਿਆ ਭਰਿਆ ਬਣਾਉਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਹਰ ਜਗਰਾਉਂ ਵਾਸੀ ਨੂੰ ਗਰੀਨ ਮਿਸ਼ਨ ਟੀਮ ਪੰਜਾਬ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ । ਗ੍ਰੀਨ ਮਿਸ਼ਨ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਸਾਨੂੰ ਧਰਤੀ ਮਾਂ ਦਾ ਸ਼ਿੰਗਾਰ ਕਰਨ ਲਈ ਸਾਰਾ ਸਾਲ ਹੀ ਰੁੱਖ ਲਗਾਣੇ ਚਾਹੀਦੇ ਹਨ । ਇਸ ਮੌਕੇ ਮੋਹਿਤ ਗੋਇਲ, ਕਮਲਦੀਪ ਬਾਂਸਲ, ਸੰਦੀਪ ਬੱਬਰ, ਪੁਨੀਤ ਬਾਂਸਲ, ਸੰਜੀਵ ਬਾਂਸਲ, ਜਤਿੰਦਰ ਗਰਗ, ਮੈਡਮ ਕੰਚਨ ਗੁਪਤਾ, ਪ੍ਰੋਫੈਸਰ ਕਰਮ ਸਿੰਘ ਸੰਧੂ, ਮਾਸਟਰ ਹਰਨਰਾਇਣ ਸਿੰਘ, ਲਖਵਿੰਦਰ ਧੰਜਲ ਹਾਜ਼ਰ ਸਨ।