ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤਾ : ਦੇਵ ਸਰਾਭਾ
ਮੁੱਲਾਂਪੁਰ ਦਾਖਾ 23 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 62ਵਾਂ ਦਿਨ ਵੀ ਹੋਇਆ ਪੂਰਾ। ਅੱਜ ਮੋਰਚੇ 'ਚ ਕੁਲਜੀਤ ਸਿੰਘ ਭੰਮਰਾ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਇਪੁਰ,ਅਵਤਾਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਚੀ ਵਿੱਦਿਆ ਕਰਨ ਲਈ ਅਮਰੀਕਾ ਦੀ ਧਰਤੀ ਤੇ ਪਹੁੰਚੇ, ਜਿੱਥੇ ਸਾਡੇ ਲੋਕਾਂ ਦੇ ਨਾਲ ਉੱਥੋਂ ਦੇ ਲੋਕ ਬੜੇ ਭੈੜਾ ਸਲੂਕ ਕਰਦੇ ਸਨ ਅਤੇ ਹੋਟਲਾਂ ਦੇ ਬਾਹਰ ਲਿਖਿਆ ਹੋਇਆ ਸੀ ਕਿ ਭਾਰਤੀ ਕੁੱਤੇ ਅੰਦਰ ਦਾਖ਼ਲ ਨਹੀਂ ਹੋ ਸਕਦੇ ਏਨੇ ਮਾੜੇ ਵਤੀਰੇ ਦੇਖ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਖ਼ੂਨ ਖੌਲਿਆ ਤੇ ਉਹ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋਏ ।ਗ਼ਦਰ ਅਖ਼ਬਾਰ ਕੱਢਿਆ ਸੁੱਤੇ ਲੋਕਾਂ ਨੂੰ ਜਗਾਉਣ ਲਈ ਜੋਸ਼ੀਲੇ ਲੇਖ ਲਿਖੇ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ । ਵਤਨ ਪਰਤ ਕੇ ਚੱਲ ਰਹੇ ਸੰਘਰਸ਼ 'ਚ ਸੌ ਸੌ ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ, ਵਤਨ ਨੂੰ ਯਾਦ ਕਰਵਾਉਣ ਲਈ ਗ਼ਦਰ ਕਰਨ ਦਾ ਐਲਾਨ ਕੀਤਾ ਸਫਲ ਨਾ ਹੋ ਸਕੇ ਗ੍ਰਿਫ਼ਤਾਰੀ ਹੋਈ, ਆਖ਼ਰ ਸ਼ਹੀਦ ਕਰਤਾਰ ਸਿੰਘ ਸਰਾਭਾ16 ਨਵੰਬਰ1915 ਨੂੰ ਆਪਣੇ ਛੇ ਸਾਥੀਆਂ ਦੇ ਨਾਲ ਫਾਂਸੀ ਉੱਤੇ ਝੂਲ ਗਏ । ੳੁਨ੍ਹਾਂ ਅੱਗੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਸਿਰਫ਼ ਸਾਢੇ ਉਨੀ ਸਾਲਾਂ ਦੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹ ਸਭ ਕੁਝ ਕਰਕੇ ਦਿਖਾ ਦਿੱਤਾ ਜੋ ਅਸੀਂ ਸੋਚ ਵੀ ਨਹੀਂ ਸੀ, ਸੋ ਅੱਜ ਸਿੱਖ ਕੌਮ ਦੇ ਹੱਕਾਂ ਲਈ ਜੂਝਣ ਵਾਲੇ ਜੁਝਾਰੂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤੇ ਜਾ ਰਹੇ, ਭਾਵੇਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਪਰ ਐਨੇ ਜ਼ਾਲਮ ਤਾਂ ਅੰਗਰੇਜ਼ਾਂ ਨੇ ਗ਼ਦਰੀ ਬਾਬਿਆਂ ਤੇ ਵੀ ਨਹੀਂ ਕੀਤੇ ,ਜਿਹਨੇ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਕੀਤੇ । ਦੇਵ ਸਰਾਭਾ ਨੇ ਆਖਰ ਵਿੱਚ ਚ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਫਾਂਸੀ ਲੱਗਣ ਤੋਂ ਪਹਿਲਾਂ ਇਹ ਆਖਿਆ ਸੀ ਕਿ "ਜਿਸ ਰਸਤੇ ਚੱਲੇ ਹਾਂ ਅਸੀਂ, ਉਸੇ ਰਾਸਤੇ ਤੁਸੀਂ ਵੀ ਆ ਜਾਣਾ" ਹੁਣ ਪੂਰੀ ਸਿੱਖ ਕੌਮ ਨੂੰ ਗ਼ਦਰੀ ਬਾਬਿਆਂ ਦੇ ਰਾਹਾਂ ਤੇ ਚੱਲ ਕੇ ਆਪਣੇ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨਾ ਪਊਗਾ । ਇਸ ਸਮੇਂ ਹਰਨੇਕ ਸਿੰਘ ਸਰਾਭਾ ਬਲਾਕ ਸੰਮਤੀ ਮੈਂਬਰ ਨੇ ਆਖਿਆ ਕਿ ਅਸੀਂ ਦੇਸ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਪੰਥਕ ਮੋਰਚੇ 'ਚ ਹਾਜ਼ਰੀ ਜ਼ਰੂਰ ਲਵਾਓ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਲਦ ਦਿਵਾ ਸਕੀਏ ਅਤੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰਵਾ ਕੇ ਜਲਦ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੇਲ ਕਰਵਾਈਏ । ਇਸ ਮੌਕੇ ਗੁਰਦੁਆਰਾ ਭਾਈ ਬੂੜਾ ਸਾਹਿਬ ਮਨਸੂਰਾਂ ਸ਼੍ਰੋਮਣੀ ਗੋਲਕ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਨਸੂਰਾਂ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ ,ਫ਼ੌਜੀ ਗਿਆਨ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ,ਜਗਦੇਵ ਸਿੰਘ ਦੁੱਗਰੀ, ਗੁਰਦੇਵ ਸਿੰਘ ਦੁੱਗਰੀ, ਗੁਲਜ਼ਾਰ ਸਿੰਘ ਮੋਹੀ, ਸੁਖਦੇਵ ਸਿੰਘ ਗੁੱਜਰਵਾਲ,ਹਰਬੰਸ ਸਿੰਘ ਹਿੱਸੋਵਾਲ ,ਜੱਗ ਧੂੜ ਸਿੰਘ ਤੁਲਸੀ ਸਿੰਘ ਆਦਿ ਹਾਜ਼ਰੀ ਭਰੀ ।