ਜਨਤਕ ਜੱਥੇਬੰਦੀਆਂ ਦਾ ਧਰਨਾ 27ਵੇਂ ਦਿਨ ਵੀ ਜਾਰੀ ਰਿਹਾ
ਦੋਸ਼ੀ ਨੂੰ ਕੌਣ ਬਚਾਅ ਰਿਹਾ ?, ਸੋਚਣ ਦਾ ਮੁੱਦਾ - ਮਾਨ ਦਲ਼
ਜਗਰਾਉਂ 18 ਅਪ੍ਰੈਲ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ ) ਸਥਾਨਕ ਥਾਣਾ ਸਿਟੀ 'ਚ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਥੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ ਅੱਜ 20ਵੇਂ ਦਿਨ ਵੀ ਥਾਣੇ ਮੂਹਰੇ ਭੁੱਖ ਹੜਤਾਲ ਰੱਖੀ, ਉਥੇ ਜਨਤਕ ਜੱਥੇਬੰਦੀਆਂ ਦੀ ਅਗਵਾਈ "ਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੇ 28ਵੇਂ ਦਿਨ ਵੀ ਧਰਨਾ ਦਿੱਤਾ। ਅੱਜ ਦੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਆਗੂ ਜਗਤ ਸਿੰਘ ਲੀਲਾਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਅਾਗੂ ਮਾਸਟਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਆਗੂ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਕਮੇਟੀ ਪ੍ਰਧਾਨ ਜੱਥੇਦਾਰ ਮੋਹਣ ਸਿੰਘ ਬੰਗਸੀਪੁਰਾ ਆਦਿ ਨੇ ਸੰਬੋਧਨ
ਕੀਤਾ। ਅੱਜ ਦੇ ਧਰਨੇ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸ੍ਰੋਮਣੀ ਅਕਾਲ਼ੀ ਦਲ਼ ਮਾਨ ਦੇ ਕੌਮੀ ਜੱਥੇਬੰਦਕ ਸਕੱਤਰ ਮਨਜੀਤ ਸਿੰਘ ਮੱਲ਼ਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਰ ਪੱਖ ਤੋਂ ਇਮਦਾਦ ਦੀ ਭਰੋਸਾ ਦਿੱਤਾ ਅਤੇ ਉਨਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਗਰੀਬਾਂ ਨੂੰ ਇਨਸਾਫ਼ ਲੈਣਾ ਹੀ ਅੌਖਾ ਹੌਇਆ ਪਿਆ ਹੈ। ਉਨਾਂ ਭੁੱਖ ਹੜਤਾਲ ਤੇ ਬੈਠੀ ਮਾਤਾ ਸੁਰਿੰਦਰ ਕੌਰ ਦੀ ਤਰੀਫ ਕਰਦਿਆਂ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ।
ਇਕ ਵੱਖਰੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ੀ ਜੱਥੇਬੰਦੀਆਂ ਦਾ ਇਕ ਸਾਂਝਾ ਵਫਦ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਮਿਲਿਆ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤਹਿ ਕਰਵਾਉਣ ਦੀ ਮੰਗ ਕੀਤੀ। ਉਨਾਂ ਦੱਸਿਆ ਕਿ ਬੀਬੀ ਮਾਣੂੰਕੇ ਨੇ ਗ੍ਰਿਫਤਾਰੀ ਦੀ ਮੰਗ ਨਾਲ ਸਹਿਮਤ ਹੁੰਦਿਆਂ ਤੁਰੰਤ ਅੈਸ ਅੈਸ ਪੀ ਦੀਪਕ ਹਿਲੋਰੀ ਨੂੰ ਫੋਨ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ। ਉਨ੍ਹਾਂ ਮੁੱਖ ਮੰਤਰੀ ਨਾਲ ਵੀ ਜਲਦੀ ਹੀ ਮਿਲਾਉਣ ਦਾ ਭਰੋਸਾ ਵੀ ਦਿੱਤਾ। ਜੱਥੇਬੰਦਕ ਆਗੂਆਂ ਨੇ ਗ੍ਰਿਫਤਾਰੀ ਤੱਕ ਧਰਨਾ ਪ੍ਰਦਰਸ਼ਨ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹਿਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਉਕਤ ਤੋਂ ਬਿਨਾਂ ਕੁੰਡਾ ਸਿੰਘ ਕਾਉਂਕੇ, ਜਿੰਦਰ ਸਿੰਘ ਮਾਣੂੰਕੇ, ਬਲਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ ਲੀਲ੍ਹਾ, ਸਰਵਿੰਦਰ ਸਿੰਘ ਸੁਧਾਰ, ਸ਼ਿੰਦਰ ਸਿੰਘ ਕੁਲ਼ਾਰ, ਰੂਪ ਸਿੰਘ ਝੋਰੜਾਂ, ਗੁਰਚਰਨ ਸਿੰਘ ਬਾਬੇ ਕਾ, ਬਖਤਾਵਰ ਸਿੰਘ ਜਗਰਾਉਂ, ਬਲਦੇਵ ਸਿੰਘ ਜਗਰਾਉਂ, ਬਚਨ ਸਿੰਘ ਗੋਲਡੀ ਆਦਿ ਹਾਜ਼ਰ ਸਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਅੱਜ ਦੇ ਧਰਨੇ ਦੁਰਾਨ ਨਵੇਂ ਆਏ ਜਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਨੂੰ ਮਿਲ ਕੇ ਦੋਸ਼ੀ ਗੁਰਿੰਦਰ ਬੱਲ ਤੇ ਰਾਜਵੀਰ ਵਲੋਂ ਕੀਤੇ ਅੱਤਿਆਚਾਰ ਦੀ ਸਾਰੀ ਦਰਦ ਕਹਾਣੀ ਬਿਆਨ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ ਤੇ ਦੱਸਿਆ ਕਿ 14 ਜੁਲਾਈ ਨੂੰ ਮਾਤਾ ਤੇ ਭੈਣ ਨੂੰ ਅਤੇ 22 ਜੁਲਾਈ ਨੂੰ ਮੇਰੀ ਝੂਠੀ ਗ੍ਰਿਫਤਾਰੀ ਦਿਖਾ ਕੇ ਕਰੀਬ 10 ਸਾਲ ਝੂਠਾ ਕੇਸ ਅਦਾਲਤ ਵਿੱਚ ਚਲਾਇਆ ਜਦ ਕਿ ਮੈਂ 21 ਜੁਲਾਈ ਨੂੰ ਹੀ ਥਾਣੇ ਵਿੱਚ ਬੰਦ ਸੀ ਅਤੇ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ।